ਸਿੱਧੂ ਮੂਸੇਵਾਲਾ ਤੇ ਬਣ ਰਹੀ Documentary ਤੋਂ ਖੁਸ਼ ਨਹੀਂ ਪਿਤਾ ਬਲਕੌਰ!

| Edited By: Kusum Chopra

| Jun 09, 2025 | 1:14 PM IST

ਇਹ ਡੋਕੂਮੈਂਟਰੀ ਸਿੱਧੂ ਮੂਸੇਵਾਲਾ ਦੇ ਜੀਵਨ ਦੇ ਰਾਜ਼ਾਂ ਅਤੇ ਕਤਲ ਤੇ ਆਧਾਰਿਤ ਦੱਸੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਤੇ ਡੋਕੂਮੈਂਟਰੀ ਬਣਾਉਣ ਅਤੇ ਪ੍ਰਦਰਸ਼ਿਤ ਕਰਨ ਲਈ ਕਿਸੇ ਨੇ ਵੀ ਉਨ੍ਹਾਂ ਤੋਂ ਇਜਾਜ਼ਤ ਨਹੀਂ ਲਈ ਹੈ। ਇਹ ਡੋਕੂਮੈਂਟਰੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਚੱਲ ਰਹੇ ਅਦਾਲਤੀ ਕੇਸ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਅੱਜ ਵੀ ਗਾਇਕ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਅੱਜ ਵੀ, ਪ੍ਰਸ਼ੰਸਕ ਮੂਸੇਵਾਲੀ ਦੀਆਂ ਯਾਦਾਂ ਤੋਂ ਬਾਹਰ ਨਹੀਂ ਨਿਕਲ ਸਕੇ ਹਨ ਅਤੇ ਬਹੁਤ ਸਾਰੇ ਅਜੇ ਵੀ ਉਨ੍ਹਾਂ ਦੇ ਦੇਹਾਂਤ ਤੇ ਸਦਮੇ ਵਿੱਚ ਹਨ। ਹੁਣ ਸਿੱਧੂ ਮੂਸੇਵਾਲਾ ਤੇ ਇੱਕ ਡੋਕੂਮੈਂਟਰੀ ਰਿਲੀਜ਼ ਹੋਣ ਜਾ ਰਹੀ ਹੈ। ਪਰ ਇੰਝ ਲੱਗਦਾ ਹੈ ਕਿ ਮੂਸੇਵਾਲਾ ਦਾ ਪਰਿਵਾਰ ਇਸ ਡੋਕੂਮੈਂਟਰੀ ਵਿੱਚ ਦਿੱਤੇ ਸਬੂਤਾਂ ਤੇ ਵਿਸ਼ਵਾਸ ਨਹੀਂ ਕਰ ਰਿਹਾ। ਸਿੱਧੂ ਦੇ ਪਿਤਾ ਬਲਕਾਰ ਸਿੰਘ ਸਿੱਧੂ ਵੱਲੋਂ ਮਹਾਰਾਸ਼ਟਰ ਦੇ ਡੀਜੀਪੀ ਨੂੰ ਸ਼ਿਕਾਇਤ ਲਿਖੀ ਗਈ ਹੈ ਅਤੇ ਇਸ ਡੋਕੂਮੈਂਟਰੀ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।

Published on: Jun 08, 2025 06:12 PM IST