ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ ‘ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ

| Edited By: Isha Sharma

Jul 09, 2025 | 2:38 PM IST

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਦੇ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਦੋ ਵਿਅਕਤੀ ਇੱਕ ਨੀਲੇ ਰੰਗ ਦੇ ਮੋਟਰਸਾਈਕਲ ਤੇ ਆਏ ਸਨ। ਇੱਕ ਨੇ ਸਕਿਓਰਟੀ ਗਾਰਡ ਦੀ ਨੀਲੀ ਵਰਦੀ ਪਾਈ ਹੋਈ ਸੀ, ਜਿਸ ਦੀ ਉਮਰ 55 ਸਾਲ ਦੇ ਕਰੀਬ ਲੱਗ ਰਹੀ ਸੀ। ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀ। ਜਦੋਂ ਅਮਰਜੀਤ ਨੇ ਪੁੱਛਿਆ ਕਿ ਇਸ ਨੂੰ ਸੁੱਟ ਕੇ ਕਿਉਂ ਜਾ ਰਹੇ ਹੋ ਤਾਂ ਉਹ ਅੱਗੇ ਚਲੇ ਗਏ।

ਪੰਜਾਬ ਦੇ ਲੁਧਿਆਣਾ ਚ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਨੇ ਇੱਕ ਮਹਿਲਾ ਦੀ ਲਾਸ਼ ਬੋਰੀ ਚ ਪਾ ਕੇ ਫਿਰੋਜ਼ਪੁਰ ਰੋਡ ਦੇ ਡਿਵਾਈਡਰ ਤੇ ਸੁੱਟ ਦਿੱਤੀ। ਉੱਥੇ ਮੌਜੂਦ ਸਥਾਨਕ ਲੋਕਾਂ ਨੇ ਜਦੋਂ ਪੁੱਛਿਆ ਕਿ ਇਹ ਕਿ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਖ਼ਰਾਬ ਅੰਬ ਹਨ, ਜਿਸ ਨੂੰ ਉਹ ਸੁੱਟਣ ਆਏ ਹਨ। ਸਥਾਨਕ ਲੋਕਾਂ ਨੇ ਜਦੋਂ ਪੁਲਿਸ ਨੂੰ ਬੁਲਾ ਕੇ ਬੋਰੀ ਦੀ ਜਾਂਚ ਕਰਵਾਈ ਤਾਂ ਮਹਿਲਾ ਦੀ ਲਾਸ਼ ਬੋਰੀ ਚੋਂ ਮਿਲੀ।ਲੋਕਾਂ ਨੇ ਲਾਸ਼ ਸੁੱਟਦੇ ਹੋਏ ਉਨ੍ਹਾਂ ਦੀ ਵੀਡੀਓ ਵੀ ਬਣਾ ਲਈ। ਲੋਕਾਂ ਨੇ ਤੁਰੰਤ ਆਰਤੀ ਚੌਕ ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਦੀ ਸੂਚਨਾ ਦਿੱਤੀ।