ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ, ਵੇਖੋ ਇਹ ਵੀਡੀਓ... Punjabi news - TV9 Punjabi

Shimla Masjid: ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ…

Updated On: 

13 Sep 2024 17:38 PM

Shimla Masjid: ਜਿਸ ਮਸਜਿਦ ਨੂੰ ਲੈ ਕੇ ਵਿਵਾਦ ਹੈ, ਉਹ ਆਜ਼ਾਦੀ ਦੇ ਸਮੇਂ ਦੀ ਮਸਜਿਦ ਹੈ। ਹਿੰਦੂ ਸੰਗਠਨ ਮਸਜਿਦ ਨੂੰ ਢਾਹੁਣ 'ਤੇ ਅੜੇ ਹੋਏ ਹਨ। ਦਰਅਸਲ ਹਾਲ ਹੀ 'ਚ ਦੋ ਫਿਰਕਿਆਂ ਦੇ ਨੌਜਵਾਨਾਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਇਸ ਮਸਜਿਦ ਨੂੰ ਢਾਹੁਣ ਦੀ ਮੰਗ ਤੇਜ਼ ਹੋ ਗਈ ਸੀ। ਮੁਸਲਿਮ ਪੱਖ ਮਸਜਿਦ ਨੂੰ ਵਕਫ਼ ਬੋਰਡ ਦੀ ਸੰਪਤੀ ਹੋਣ ਦਾ ਦਾਅਵਾ ਕਰਦਾ ਹੈ। ਮਸਜਿਦ ਦੇ ਇਮਾਮ ਮੌਲਾਨਾ ਸ਼ਹਿਜ਼ਾਦ ਦਾ ਕਹਿਣਾ ਹੈ ਕਿ ਇਹ ਮਸਜਿਦ 1947 ਤੋਂ ਪਹਿਲਾਂ ਤੋਂ ਇੱਥੇ ਮੌਜੂਦ ਹੈ।

Follow Us On

ਸ਼ਿਮਲਾ ਚ ਮਸਜਿਦ ਵਿਵਾਦ ਨੂੰ ਲੈ ਕੇ ਮੁੱਖ ਮੰਤਰੀ ਸੁਖਵਿੰਦਰ ਮੀਡੀਆ ਨਾਲ ਰੂ-ਬ-ਰੂ ਹੋਏ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਸਾਰੇ ਧਰਮਾਂ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ। ਹੁਣ ਇਸ ਵਿਵਾਦ ਦਾ ਹੱਲ ਵੀ ਨਿਕਲਦਾ ਨਜ਼ਰ ਆ ਰਿਹਾ ਹੈ। ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, “ਪੂਰਾ ਮਾਮਲਾ ਸ਼ਿਮਲਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਬਣੀ ਮਸਜਿਦ ਨਾਲ ਜੁੜਿਆ ਹੋਇਆ ਹੈ, ਮੁਸਲਿਮ ਭਾਈਚਾਰੇ ਨੇ ਖੁਦ ਕਮਿਸ਼ਨ ਤੋਂ ਇਸ ਦੀਆਂ ਵਾਧੂ ਮੰਜ਼ਿਲਾਂ ਨੂੰ ਢਾਹੁਣ ਦੀ ਇਜਾਜ਼ਤ ਮੰਗੀ ਹੈ। ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਉਸਾਰੀ ਦੀ ਕੋਈ ਗੱਲ ਨਹੀਂ ਹੈ। ਉਹ ਕਿਸ ਧਰਮ ਦਾ ਹੈ, ਸਾਡੀ ਸਰਕਾਰ ਉਸ ਵਿਰੁੱਧ ਕਾਰਵਾਈ ਕਰਨ ਲਈ ਤਿਆਰ ਹੈ।”

Tags :
Exit mobile version