ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਫਤਿਹਗੜ੍ਹ ਸਾਹਿਬ, ਜਾਣੋ ਇਤਿਹਾਸ

| Dec 26, 2023 | 8:52 PM

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ 500 ਤੋਂ ਵੱਧ ਲੰਗਰ ਵੱਖ-ਵੱਖ ਪਿੰਡਾਂ ਤੇ ਸੰਸਥਾਵਾਂ ਦੇ ਵੱਲੋਂ ਲਗਾਏ ਜਾਂਦੇ ਹਨ। ਉੱਥੇ ਹੀ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੇਵਾ ਸੋਸਾਇਟੀ ਰੌਣੀ ਵੱਲੋਂ ਇੱਕ ਨਵੇਕਲੀ ਪਹਿਲ ਕਰਦਿਆਂ ਪ੍ਰਦੂਸ਼ਣ ਅਤੇ ਰੁੱਖ ਬਚਾਉਣ ਦਾ ਸੁਨੇਹਾ ਦਿੱਤਾ ਜ਼ਾ ਰਿਹਾ ਹੈ।

ਇਤਿਹਾਸ ਦੇ ਪੰਨਿਆਂ ਵਿਚ ਜਦੋਂ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਆਉਂਦਾ ਹੈ ਤਾਂ ਇਸ ਦੀ ਸ਼ੁਰੂਆਤ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦਿਆਂ ਤੋਂ ਹੁੰਦੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਸ਼੍ਰੀ ਫਤਹਿਗੜ੍ਹ ਸਾਹਿਬ ਦੀਆਂ ਕੁਝ ਖਾਸ ਗੱਲਾਂ ਦੱਸਦੇ ਹਾਂ। ਸ੍ਰੀ ਫਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਜੋ ਕਿ ਲਾਸਾਨੀ ਦੀ ਸ਼ਹਾਦਤ ਕਾਰਨ ਦੁਨੀਆਂ ਵਿੱਚ ਜਾਣੀ ਜਾਂਦੀ ਹੈ, ਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਮੰਨਿਆ ਜਾਂਦਾ ਹੈ। ਇੱਥੇ 9 ਸਾਲਾ ਬਾਬਾ ਜ਼ੋਰਾਵਰ ਸਿੰਘ ਜੀ,ਬਾਬਾ 7 ਸਾਲਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦਾ ਲਾਸਾਨੀ ਸ਼ਹੀਦੀ ਦਿਹਾੜਾ ਹਰ ਸਾਲ ਤਿੰਨ ਦਿਨ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸ ਕੁਰਬਾਨੀ ਨਾਲ ਜੁੜੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਦਾ ਵਿਸ਼ਵ ਦੇ ਨਕਸ਼ੇ ‘ਤੇ ਵਿਸ਼ੇਸ਼ ਸਥਾਨ ਹੈ।

Published on: Dec 26, 2023 08:51 PM