ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਬੀਬੀ ਜਗੀਰ ਕੌਰ ਤੇ ਧਾਮੀ ਆਹਮੋ-ਸਾਹਮਣੇ, ਕੌਣ ਹੋਵੇਗਾ ਨਵਾਂ ਪ੍ਰਧਾਨ?

| Edited By: Isha Sharma

| Dec 05, 2024 | 6:04 PM IST

ਐਡਵੋਕੇਟ ਧਾਮੀ ਅਤੇ ਬੀਬੀ ਜਗੀਰ ਕੌਰ 2002 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੀ ਆਹਮੋ-ਸਾਹਮਣੇ ਸਨ। ਇਸ ਦੌਰਾਨ ਧਾਮੀ ਨੂੰ 104 ਵੋਟਾਂ ਮਿਲੀਆਂ ਸਨ। ਜਦਕਿ ਬੀਬੀ ਜਗੀਰ ਕੌਰ ਨੂੰ 45 ਵੋਟਾਂ ਮਿਲੀਆਂ। ਜਦੋਂ ਕਿ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਦੇ ਕੁੱਲ 151 ਮੈਂਬਰਾਂ ਵਿੱਚੋਂ 136 ਨੇ ਆਪਣੀ ਵੋਟ ਪਾਈ ਸੀ। ਜਿਸ ਵਿੱਚ ਐਡਵੋਕੇਟ ਧਾਮੀ ਨੂੰ 118 ਅਤੇ ਉਨ੍ਹਾਂ ਦੇ ਵਿਰੋਧੀ ਬਾਬਾ ਬਲਬੀਰ ਸਿੰਘ ਘੁੰਨਸ ਨੂੰ ਸਿਰਫ਼ 17 ਵੋਟਾਂ ਮਿਲੀਆਂ।

ਸ਼੍ਰੋਮਣੀ ਕਮੇਟੀ ਦਾ ਅੱਜ ਜਨਰਲ ਇਜਲਾਸ ਹੋਣ ਜਾ ਰਿਹਾ ਹੈ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੌਕਾ ਦਿੱਤਾ ਗਿਆ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਵੱਲੋਂ ਬੀਬੀ ਜਗੀਰ ਕੌਰ ਨੂੰ ਹਰਜਿੰਦਰ ਧਾਮੀ ਦੇ ਸਾਹਮਣੇ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਿਸ ਦੇ ਚਲਦੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਇੱਕ ਮੀਟਿੰਗ ਵੀ ਕੀਤੀ ਗਈ। ਇਸ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿੰਨੇ ਕਾਮਯਾਬ ਹੋਣਾ ਤੇ ਕਿੰਨੇ ਜਿੱਤਣਾ ਉਹ ਪਰਮਾਤਮਾ ਨੂੰ ਪਤਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕੈਂਡੀਡੇਟ ਕਿਹੜਾ ਹੋਏਗਾ ਜਾ ਰੱਬ ਨੂੰ ਪਤਾ ਤੇ ਜਾਂ ਬਾਦਲ ਸਾਹਬ ਨੂੰ ਪਤਾ। ਅੱਜ ਇਹ ਵੀ ਪਤਾ ਲੱਗ ਗਿਆ ਕਿ ਹੁਣ ਰੱਬ ਨੂੰ ਹੀ ਪਤਾ ਬਾਦਲ ਨੂੰ ਨਹੀਂ ਪਤਾ। ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਉਨ੍ਹਾਂ ਦੀ ਜਿੰਦ ਜਾਨ ਹਾਜ਼ਰ ਹੈ। ਸ੍ਰੀ ਅਕਾਲ ਤਖਤ ਸਾਹਿਬ ਵਾਸਤੇ ਉਹ ਸਮਰਪਿਤ ਹਨ। ਮੈਂਬਰ ਸਾਹਿਬਾਨ ਸੇਵਾ ਕਰਦੇ ਹਨ, ਕੋਈ ਤਨਖਾਹ ਨਹੀਂ ਲੈਂਦੇ।
Published on: Oct 28, 2024 12:36 PM IST