ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਿਆ, ਸਰਚ ਆਪਰੇਸ਼ਨ ਜਾਰੀ

| Edited By: Isha Sharma

| Aug 12, 2024 | 4:25 PM IST

ਫੌਜ ਦੇ ਜਵਾਨ ਅਨੰਤਨਾਗ 'ਚ ਅੱਤਵਾਦੀਆਂ ਦੀ ਭਾਲ 'ਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਫੌਜ ਦੇ ਜਵਾਨਾਂ ਨੂੰ ਕੋਕਰਨਾਗ ਦੇ ਜੰਗਲਾਂ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਫੌਜ ਮੁਤਾਬਕ ਡੋਡਾ 'ਚ ਮੁਕਾਬਲੇ ਤੋਂ ਬਚ ਕੇ ਅੱਤਵਾਦੀ ਕਿਸ਼ਤਵਾੜ ਜ਼ਿਲੇ ਤੋਂ ਅਨੰਤਨਾਗ ਪਹੁੰਚ ਗਏ ਹਨ।

ਅਨੰਤਨਾਗ ਦੇ ਕੋਕਰਨਾਗ ਇਲਾਕੇ ਦੇ ਅਹਿਲਾਨ ਗਾਦੁਲ ‘ਚ ਅੱਤਵਾਦੀਆਂ ਨੂੰ ਫੜਨ ਲਈ ਭਾਰਤੀ ਫੌਜ ਵੱਲੋਂ ਆਪਰੇਸ਼ਨ ਜਾਰੀ ਹੈ। ਆਪਰੇਸ਼ਨ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਦੋ ਨਾਗਰਿਕ ਜ਼ਖਮੀ ਹੋ ਗਏ। ਫੌਜ ਦੇ ਜਵਾਨਾਂ ਨੇ ਪੂਰੇ ਜੰਗਲ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਕੋਕਰਨਾਗ ਦੇ ਜੰਗਲਾਂ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ ਫੌਜ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਮੁਹਿੰਮ ਦੌਰਾਨ ਜੰਗਲ ‘ਚ ਲੁਕੇ ਅੱਤਵਾਦੀਆਂ ਨੇ ਫੌਜ ਦੇ ਜਵਾਨਾਂ ‘ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਮੁਤਾਬਕ ਗੋਲੀਬਾਰੀ ‘ਚ ਪੈਰਾ ਕਮਾਂਡੋ, ਫੌਜ ਦੇ ਜਵਾਨ ਅਤੇ ਸਥਾਨਕ ਪੁਲਸ ਕਰਮਚਾਰੀ ਜ਼ਖਮੀ ਹੋਏ ਹਨ। ਵੀਡੀਓ ਦੇਖੋ
Published on: Aug 11, 2024 11:27 AM IST