ਪਾਕਿਸਤਾਨ ‘ਚ ਸਰਬਜੀਤ ਕੌਰ ਨਾਲ ਕੀ ਹੋਇਆ? ਧਰਮ ਪਰਿਵਰਤਨ ਤੇ ਨਿਕਾਹ ਦੇ ਦਾਅਵਿਆਂ ਬਾਰੇ ਜਾਣੋ
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ ਦੀ 52 ਸਾਲਾ ਸਰਬਜੀਤ ਕੌਰ ਪਾਕਿਸਤਾਨ ਵਿੱਚ ਰਹੱਸਮਈ ਢੰਗ ਨਾਲ ਗਾਇਬ ਹੋ ਗਈ ਹੈ। ਉਹ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ਲਈ ਵਾਹਗਾ-ਅਟਾਰੀ ਸਰਹੱਦ ਰਾਹੀਂ ਸਿੱਖ ਸ਼ਰਧਾਲੂਆਂ ਦੇ ਇੱਕ ਜੱਥਾ ਨਾਲ 4 ਨਵੰਬਰ ਨੂੰ ਪਾਕਿਸਤਾਨ ਗਈ ਸੀ। ਜਦੋਂ ਇਹ ਜੱਥਾ 13 ਨਵੰਬਰ ਨੂੰ ਭਾਰਤ ਵਾਪਸ ਆਇਆ ਤਾਂ ਸਰਬਜੀਤ ਕੌਰ ਉਨ੍ਹਾਂ ਵਿੱਚ ਸ਼ਾਮਲ ਨਹੀਂ ਸੀ।

ਇਸ ਤੋਂ ਬਾਅਦ ਇੱਕ ਉਰਦੂ ਨਿਕਾਹਨਾਮਾ ਪਾਕਿਸਤਾਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਰਬਜੀਤ ਕੌਰ ਨੇ ਇਸਲਾਮ ਧਰਮ ਅਪਣਾ ਲਿਆ ਹੈ। ਉਸ ਦਾ ਨਵਾਂ ਨਾਮ ਨੂਰ ਹੁਸੈਨ ਦੱਸਿਆ ਗਿਆ ਅਤੇ ਇਹ ਦੱਸਿਆ ਗਿਆ ਕਿ ਉਸ ਨੇ ਸ਼ੇਖੂਪੁਰਾ ਦੇ ਨਾਸਿਰ ਹੁਸੈਨ ਨਾਮ ਦੇ ਇੱਕ ਮੌਲਵੀ ਨਾਲ ਵਿਆਹ ਕਰਵਾ ਲਿਆ ਹੈ