Ludhiana West Bypoll ਵੋਟ ਪਾਉਣ ਆਏ ਸੰਜੀਵ ਅਰੋੜਾ ਨੇ ਵੋਟਰਾਂ ਨੂੰ ਕਹੀ ਇਹ ਗੱਲ?
ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਘਰ ਚ ਹੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਉਹ ਬੰਦੂਕ ਸਾਫ਼ ਕਰ ਰਹੇ ਸਨ, ਇਸ ਦੌਰਾਨ ਗਲਤੀ ਨਾਲ ਗੋਲੀ ਚੱਲ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਚੋਣ ਕਮੀਸ਼ਨ ਨੇ 25 ਮਈ ਨੂੰ ਜ਼ਿਮਨੀ ਚੋਣ ਦੀ ਘੋਸ਼ਣਾ ਕੀਤੀ।
Ludhiana West Bypoll ਚ ਚਾਰ ਪਾਰਟੀਆਂ ਚ ਸਿੱਧੀ ਟੱਕਰ ਦੇਖੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਕਾਰੋਬਾਰੀ ਦੇ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਚ ਉਤਾਰਿਆ ਹੈ। ਸੰਜੀਵ ਅਰੋੜਾ ਆਪਣੇ ਪਰਿਵਾਰ ਨਾਲ ਵੋਟ ਭੁਗਤਾਨ ਪਹੁੰਚੇ। ਜਿੱਥੇ ਉਨ੍ਹਾਂ ਨੇ ਵੋਟ ਕਾਸਟ ਕਰਨ ਤੋਂ ਬਾਅਦ Ludhiana West ਦੇ ਲੋਕਾਂ ਨੂੰ ਵੋਟ ਭੁਗਤਾਉਣ ਦੀ ਅਪੀਲ ਕੀਤੀ ਹੈ।