ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼

| Edited By: Kusum Chopra

| May 01, 2026 | 11:54 AM IST

Delhi HC Freezes Sanjay Kapur Assets: ਦਿੱਲੀ ਹਾਈ ਕੋਰਟ ਨੇ ਮਰਹੂਮ ਉਦਯੋਗਪਤੀ ਸੰਜੇ ਕਪੂਰ ਦੀਆਂ ਹਜ਼ਾਰਾਂ ਕਰੋੜ ਦੀਆਂ ਜਾਇਦਾਦਾਂ ਨਾਲ ਸਬੰਧਤ ਇੱਕ ਮਹੱਤਵਪੂਰਨ ਮਾਮਲੇ ਵਿੱਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦਾ ਹੁਕਮ ਦਿੱਤਾ ਹੈ, ਜਿਸ ਨਾਲ ਕਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਦੇ ਬੱਚਿਆਂ ਨੂੰ ਵੱਡੀ ਰਾਹਤ ਮਿਲੀ ਹੈ।

Delhi HC Freezes Sanjay Kapur Assets: ਦਿੱਲੀ ਹਾਈ ਕੋਰਟ ਨੇ ਮਰਹੂਮ ਉਦਯੋਗਪਤੀ ਸੰਜੇ ਕਪੂਰ ਦੀਆਂ ਹਜ਼ਾਰਾਂ ਕਰੋੜ ਦੀਆਂ ਜਾਇਦਾਦਾਂ ਨਾਲ ਸਬੰਧਤ ਇੱਕ ਮਹੱਤਵਪੂਰਨ ਮਾਮਲੇ ਵਿੱਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦਾ ਹੁਕਮ ਦਿੱਤਾ ਹੈ, ਜਿਸ ਨਾਲ ਕਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਦੇ ਬੱਚਿਆਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਮਾਮਲਾ ਸੰਜੇ ਕਪੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਸੀਅਤ ‘ਤੇ ਸ਼ੁਰੂ ਹੋਇਆ ਸੀ। ਸੰਜੇ ਕਪੂਰ ਦੀ ਤੀਜੀ ਪਤਨੀ ਪ੍ਰਿਆ ਸਚਦੇਵ ਨੇ ਦਾਅਵਾ ਕੀਤਾ ਸੀ ਕਿ ਸੰਜੇ ਕਪੂਰ ਨੇ ਉਨ੍ਹਾਂ ਨੂੰ ਆਪਣੀ ਪੂਰੀ ਜਾਇਦਾਦ ਦਾ ਵਾਰਸ ਬਣਾਇਆ ਸੀ। ਹਾਲਾਂਕਿ, ਸੰਜੇ ਕਪੂਰ ਦੀ ਮਾਂ ਰਾਣੀ ਕਪੂਰ ਨੇ ਵਸੀਅਤ ਨੂੰ ਫਰਜੀ ਦੱਸਦਿਆਂਅਦਾਲਤ ਵਿੱਚ ਚੁਣੌਤੀ ਦਿੱਤੀ ਸੀ।

Published on: May 01, 2026 11:53 AM IST
Follow Us