Sanjauli Masjid: ਗੇਟ ਬੰਦ, ਰਾਸਤੇ ਬਲਾਕ, ਸ਼ਿਮਲਾ ‘ਚ ਸੰਜੌਲੀ ਮਸਜਿਦ ਵਿਵਾਦ ਨੂੰ ਲੈ ਕੇ ਹਿੰਦੂ ਸੰਗਠਨਾਂ ਦਾ ਪ੍ਰਦਰਸ਼ਨ
ਮਸਜਿਦ ਦਾ ਮੁੱਖ ਗੇਟ ਬੰਦ ਹੈ। ਹਿੰਦੂ ਸੰਗਠਨਾਂ ਦੀ ਮੰਗ ਹੈ ਕਿ ਇਸ ਮਸਜਿਦ ਦੇ ਢਾਂਚੇ ਨੂੰ ਛੇਤੀ ਤੋਂ ਛੇਤੀ ਢਾਹਿਆ ਜਾਵੇ। ਟੀਵੀ9 ਪੰਜਾਬੀ ਨੇ ਇਸ ਮਾਮਲੇ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਮਾਮਲੇ ਦੀ ਪੜਚੋਲ ਕੀਤੀ ਹੈ। ਵੇਖੋ ਵੀਡੀਓ
ਸ਼ਿਮਲਾ ਵਿੱਚ ਜਿਲ੍ਹਾ ਅਦਾਲਤ ਵੱਲੋਂ ਨਜਾਇਜ ਕਰਾਰ ਦਿੱਤੀ ਗਈ ਸੰਜੋਲੀ ਮਸਜਿਦ ਵਿਵਾਦ ਇਸ ਵੇਲ੍ਹੇ ਬਹੁਤ ਭਖਿਆ ਹੋਇਆ ਹੈ। ਹਿੰਦੂ ਸੰਗਠਨਾਂ ਨੇ ਇਸ ਮੁੱਦੇ ਤੇ ਬੰਦ ਦਾ ਸੱਦਾ ਦਿੱਤਾ ਹੈ। ਜਿਸਨੂੰ ਲੈ ਕੇ ਮਸਜਿਦ ਵੱਲ ਜਾਣ ਵਾਲੇ ਸਾਰੇ ਰਸਤਿਆਂ ਤੇ ਸੰਨਾਟਾ ਛਾਇਆ ਹੋਇਆ ਹੈ। ਮਸਜਿਦ ਦਾ ਮੁੱਖ ਗੇਟ ਬੰਦ ਹੈ। ਹਿੰਦੂ ਸੰਗਠਨਾਂ ਦੀ ਮੰਗ ਹੈ ਕਿ ਇਸ ਮਸਜਿਦ ਦੇ ਢਾਂਚੇ ਨੂੰ ਛੇਤੀ ਤੋਂ ਛੇਤੀ ਢਾਹਿਆ ਜਾਵੇ। ਹਾਲਾਂਕਿ ਆਪਸੀ ਸਹਿਮਤੀ ਵੀ ਬਣਦੀ ਦਿਖਾਈ ਦੇ ਰਹੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਮੇਟੀ ਬਣਾਈ ਜਾ ਰਹੀ ਹੈ, ਜਿਸ ਵਿੱਚ ਦੋਵਾਂ ਪੱਖਾਂ ਦੀ ਸਹਿਮਤੀ ਨਾਲ ਫੈਸਲਾ ਲਿਆ ਜਾਵੇਗਾ। ਉੱਧਰ, ਹਿੰਦੂ ਸੰਗਠਨਾਂ ਦਾ ਧਰਨਾ ਹਾਲੇ ਵੀ ਜਾਰੀ ਹੈ।ਟੀਵੀ9 ਪੰਜਾਬੀ ਨੇ ਇਸ ਮਾਮਲੇ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਮਾਮਲੇ ਦੀ ਪੜਚੋਲ ਕੀਤੀ ਹੈ। ਵੇਖੋ ਵੀਡੀਓ
Published on: Nov 21, 2025 02:22 PM IST
