ਲਾਰੈਂਸ ਦੀ ਧਮਕੀ ‘ਤੇ ਸਲਮਾਨ ਨੇ ਤੋੜੀ ਚੁੱਪੀ, ਕਿਹਾ- ਸਭ ਤੋਂ ਉੱਤੇ ਰੱਬ, ਅੱਲ੍ਹਾ
ਸਲਮਾਨ ਦੇ ਘਰ ਦੀ ਬਾਲਕੋਨੀ ਵਿੱਚ ਗੋਲੀਆਂ ਚਲਾਈਆਂ ਗਈਆਂ। ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ, ਸਲਮਾਨ ਦੇ ਕਰੀਬੀ ਦੋਸਤ ਬਾਬਾ ਸਿੱਦੀਕੀ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਪਰਸਟਾਰ ਦੇ ਪਿਤਾ ਸਲੀਮ ਖਾਨ ਨੂੰ ਵੀ ਧਮਕੀ ਦਿੱਤੀ ਗਈ ਸੀ।
ਜਦੋਂ ਵੀ ਸਲਮਾਨ ਖਾਨ ਈਦ ਤੇ ਕੋਈ ਫਿਲਮ ਲੈ ਕੇ ਆਉਂਦੇ ਹਨ, ਤਾਂ ਉਨ੍ਹਾਂ ਦੇ ਪ੍ਰਸ਼ੰਸਕ ਖੁਸ਼ੀ ਨਾਲ ਪਾਗਲ ਹੋ ਜਾਂਦੇ ਹਨ। ਹੁਣ ਈਦ ਦੇ ਖਾਸ ਮੌਕੇ ਤੇ ਸਲਮਾਨ ਆਪਣੀ ਫਿਲਮ ਸਿਕੰਦਰ ਰਿਲੀਜ਼ ਕਰਨ ਜਾ ਰਹੇ ਹਨ। ਸਿਕੰਦਰ ਐਤਵਾਰ, 30 ਮਾਰਚ ਨੂੰ ਬਾਕਸ ਆਫਿਸ ਤੇ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਿਕੰਦਰ ਦੀ ਰਿਲੀਜ਼ ਨਾਲ ਬਾਕਸ ਆਫਿਸ ਤੇ ਪੈਸੇ ਦੀ ਬਾਰਿਸ਼ ਹੋਵੇਗੀ। ਵੱਡੀਆਂ-ਵੱਡੀਆਂ ਫਿਲਮਾਂ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਹਾਲ ਹੀ ਵਿੱਚ, ਸਿਕੰਦਰ ਦੇ ਪ੍ਰਮੋਸ਼ਨ ਦੌਰਾਨ, ਸਲਮਾਨ ਖਾਨ ਨੇ ਵੀ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਜਵਾਬ ਦਿੱਤਾ।