Ravneet Bittu on Rahul Gandhi: ਰਾਹੁਲ ਗਾਂਧੀ ਵਾਲੇ ਬਿਆਨ ਤੇ ਰਵਨੀਤ ਬਿੱਟੂ ਕਾਇਮ, ਬੋਲੇ ਮੈਂ ਕਿਉਂ ਮੰਗਾਂ ਮੁਆਫ਼ੀ
ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਕਿਹਾ ਸੀ ਕਿ ਪੰਜਾਬ ਜਾਂ ਭਾਰਤ ਵਿੱਚ ਸਿੱਖਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ ਹੈ, ਉਹਨਾਂ ਨੂੰ ਕੜਾ ਪਹਿਨਣ ਤੋਂ ਰੋਕਿਆ ਜਾਂਦਾ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਉਨ੍ਹਾਂ ਤੇ ਟਿੱਪਣੀ ਕੀਤੀ। ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ।
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਬਾਰੇ ਆਪਣੇ ਬਿਆਨ ਤੇ ਕਾਇਮ ਹਨ। ਕਾਂਗਰਸ ਬਿੱਟੂ ਦੇ ਬਿਆਨ ਦੀ ਆਲੋਚਨਾ ਕਰ ਰਹੀ ਹੈ। ਕਾਂਗਰਸ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਬਿੱਟੂ ਵੱਲੋਂ ਰਾਹੁਲ ਗਾਂਧੀ ਤੋਂ ਮੁਆਫ਼ੀ ਮੰਗੀ ਜਾਵੇ। ਉਧਰ ਦੂਜੇ ਪਾਸੇ ਬਿੱਟੂ ਨੂੰ ਰਾਹੁਲ ਗਾਂਧੀ ਖਿਲਾਫ ਦਿੱਤੇ ਬਿਆਨ ਤੇ ਕੋਈ ਪਛਤਾਵਾ ਨਹੀਂ ਹੈ। ਬਿੱਟੂ ਨੇ ਕਿਹਾ ਮੈਨੂੰ ਕਿਉਂ ਪਛਤਾਵਾਂ ਹੋਣਾ ਚਾਹੀਦਾ ਹੈ? ਪੰਜਾਬ ਵਿੱਚ ਅਸੀਂ ਆਪਣੀਆਂ ਕਈ ਪੀੜ੍ਹੀਆਂ ਗੁਆ ਚੁੱਕੇ ਹਾਂ। ਗਾਂਧੀ ਪਰਿਵਾਰ ਨੇ ਪੰਜਾਬ ਨੂੰ ਸਾੜਿਆ ਮੇਰਾ ਦਰਦ ਸਿੱਖ ਹੋਣ ਦੇ ਨਾਮ ਤੇ ਹੈ। ਮੈਂ ਸਿੱਖ ਪਹਿਲਾ ਹਾਂ ਅਤੇ ਮੰਤਰੀ ਬਾਅਦ ਵਿੱਚ।