21ਵੀਂ ਸਦੀ ਦਾ ਚਕਰਵਿਊ ਹੈ ਕਮਲ ਦਾ ਨਿਸ਼ਾਨ, ਬਜਟ ਚ ਕਿਸਾਨਾਂ-ਨੌਜਵਾਨਾਂ ਲਈ ਕੁਝ ਨਹੀਂ, ਸੰਸਦ ਚ ਬਜਟ ਤੇ ਬੋਲੇ ਰਾਹੁਲ ਗਾਂਧੀ

| Edited By: Isha Sharma

Jul 29, 2024 | 3:24 PM

ਰਾਹੁਲ ਗਾਂਧੀ ਨੇ ਕਿਹਾ ਕਿ ਨੋਜਵਾਨਾਂ ਨੂੰ ਅਗਨੀਪਥ ਯੋਜਨਾ ਦੇ ਚੱਕਰਵਿਊ ਚ ਫਸਾਇਆ ਗਿਆ। ਕਿਸਾਨਾਂ ਨੇ ਸਰਕਾਰ ਤੋਂ ਕਾਨੂੰਨੀ ਗਾਰੰਟੀ ਸਕੀਮ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ। ਕਿਸਾਨ ਲੰਬੇ ਸਮੇਂ ਤੋਂ ਸੜਕਾਂ ਤੇ ਅੰਦੋਲਨ ਕਰ ਰਹੇ ਹਨ। ਹਾਲ ਹੀ ਵਿੱਚ ਉਹ ਮੈਨੂੰ ਮਿਲਣ ਆਏ ਸਨ, ਪਰ ਉਨ੍ਹਾਂ ਨੂੰ ਇੱਥੇ ਨਹੀਂ ਆਉਣ ਦਿੱਤਾ ਗਿਆ।

ਸੰਸਦ ਚ ਬਜਟ ਤੇ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਅਤੇ ਮੋਦੀ ਸਰਕਾਰ ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਡਰ ਦਾ ਮਾਹੌਲ ਹੈ। ਦੇਸ਼ ਦੇ ਨੌਜਵਾਨ ਅਤੇ ਕਿਸਾਨ ਸਭ ਡਰੇ ਹੋਏ ਹਨ। ਭਾਰਤ ਭਾਜਪਾ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ। ਬਜਟ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਲਈ ਕੁਝ ਨਹੀਂ ਸੀ। ਵਿੱਤ ਮੰਤਰੀ ਨੇ ਪੇਪਰ ਲੀਕ ਦੇ ਮੁੱਦੇ ਤੇ ਇਕ ਵੀ ਸ਼ਬਦ ਨਹੀਂ ਬੋਲਿਆ। ਬਜਟ ਦਾ ਇੰਟਰਨਸ਼ਿਪ ਪ੍ਰੋਗਰਾਮ ਇੱਕ ਮਜ਼ਾਕ ਸੀ। 99 ਫੀਸਦੀ ਨੌਜਵਾਨਾਂ ਦਾ ਇਸ ਇੰਟਰਨਸ਼ਿਪ ਪ੍ਰੋਗਰਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨੌਜਵਾਨਾਂ ਲਈ ਪੇਪਰ ਲੀਕ ਦਾ ਮੁੱਦਾ ਸਭ ਤੋਂ ਅਹਿਮ ਸੀ ਪਰ ਇਸ ਤੇ ਕਿਸੇ ਨੇ ਕੁਝ ਨਹੀਂ ਕਿਹਾ। ਅਗਨੀਵੀਰਾਂ ਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ। ਹਿੰਸਾ ਅਤੇ ਨਫ਼ਰਤ ਭਾਰਤ ਦਾ ਸੁਭਾਅ ਨਹੀਂ ਹੈ। ਚੱਕਰਵਿਊ ਭਾਰਤ ਦਾ ਸੁਭਾਅ ਨਹੀਂ ਹੈ। ਇਸ ਚੱਕਰਵਿਊ ਵਿੱਚ ਛੇ ਲੋਕ ਸ਼ਾਮਲ ਹਨ। ਇਹ ਚੱਕਰਵਿਊ ਕਮਲ ਦੀ ਸ਼ੇਪ ਵਿੱਚ ਹੈ।