ਦੁਸ਼ਹਿਰੇ ਮੌਕੇ ਮੁੜ ਯਾਦ ਆਏ ਸਿੱਧੂ ਨੂੰ ਪੰਜਾਬ ਦੇ ਮੁੱਦੇ, ਮਾਨ ਸਰਕਾਰ ਨੂੰ ਕੀਤੇ ਸਵਾਲ

Oct 24, 2023 | 5:11 PM

ਦੁਸ਼ਿਹਰੇ ਮੌਕੇ ਜਲੰਧਰ ਪਹੁੰਚੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ 'ਤੇ ਹਮਲਾਵਰ ਹੁੰਦੇ ਨਜ਼ਰ ਆਏ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਪ੍ਰਦੇਸ਼ ਸਰਕਾਰ ਨੂੰ ਕਈ ਮੱਦਿਆਂ ਤੇ ਘੇਰਿਆ। ਸਿੱਧੂ ਨੇ ਕਿਹਾ ਕਿ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਹਾਲੇ ਤੱਕ ਸਕੂਲਾਂ ਵਿੱਚ ਟੀਚਰਾਂ ਦੀ ਘਾਟ ਹੀ ਪੂਰੀ ਨਹੀਂ ਕਰ ਸਕੀ। ਤੇ ਜਿਹੜੇ ਟੀਚਰ ਰੈਗੂਲਰ ਹਨ ਉਨ੍ਹਾਂ ਦੀਆਂ ਤਨਖਾਹਾਂ ਟਾਈਮ ਸਿਰ ਨਹੀਂ ਆ ਰਹੀਆਂ। ਇਸ ਦੌਰਾਨ ਸਿੱਧੂ ਬਹਿਬਲ ਕਲਾਂ ਮੁੱਦੇ ਨੂੰ ਲੈ ਕੇ ਵੀ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ।

ਦੁਸਹਿਰੇ ਤੇ ਤਿਉਹਾਰ ਮੌਕੇ ਨਵਜੋਤ ਸਿੰਘ ਸਿੱਧੂ ਜਲੰਧਰ ਪਹੁੰਚੇ। ਜਿੱਥੇ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ‘ਆਪ’ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਪ੍ਰੈਸ ਕਾਨਫਰੰਸ ਦੌਰਾਨ ਸਿੱਧੂ SYL, ਰੇਤ, ਸ਼ਰਾਬ ਅਤੇ ਕਰਜ਼ੇ ਦੇ ਮੁੱਦੇ ਨੂੰ ਲੈ ਕੇ ਘੇਰਿਆ। ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਝੂਠ ਬੋਲਕੇ ਬੇਵਕੂਫ ਬਣਾਇਆ ਜਾ ਰਿਹਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਮਾਨ ਸਰਕਾਰ ‘ਤੇ ਕਈ ਸਵਾਲ ਵੀ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਰਜ਼ੇ ਵਿੱਚ ਕੌਣ ਲੈ ਕੇ ਜਾ ਰਿਹਾ ਹੈ? , ਪੰਜਾਬ ਦੀ ਕਿਰਤ ਕੌਣ ਖਾ ਰਿਹਾ ਹੈ?ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਚੌਣ ਨੇੜੇ ਆ ਰਹੇ ਹਨ ਜਿਸ ਕਰਕੇ ਲੋੜਬੰਦ ਲੋਕਾਂ ਦੇ ਕਾਰਡ ਵੀ ਛੇਤੀ ਬਣਾਏ ਜਾ ਰਹੇ ਹਨ।

ਸਿੱਧੂ ਨੇ ਕਿਹਾ ਕਿ ਪਾਲਿਟੀਕਲ ਲੀਡਰਾਂ ਦਾ ਪੁਲਿਸ ਨੂੰ ਡਰੱਗ ਤਸਕਰਾਂ ਦਾ ਨੇਕਸੈਸ ਤੋੜਣਾ ਚਾਹੀਦਾ ਹੈ। ਮੇਰੇ ਉੱਤੇ ਕਈ ਇਲਜ਼ਾਮ ਲਾਏ ਗਏ ਹਨ। ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਦੇ ਮੁੱਦੇ ਨੂੰ ਵੀ ਚੁੱਕਿਆ ਅਤੇ ਕਿਹਾ ਕਿ ਸਾਡੇ ਸਕੂਲਾਂ ਵਿੱਚ ਟੀਚਰਾਂ ਦੀ ਘਾਟ ਨਹੀਂ ਹੈ ਪਰ ਉਨ੍ਹਾਂ ਦੀ ਸੈਲਰੀ ਸਮੇਂ ਤੇ ਨਹੀਂ ਦਿੱਤੀ ਜਾਂਦੀ। ਜੇਕਰ ਅਧਿਆਪਕਾਂ ਦੀ ਮੰਗਾਂ ਪੂਰੀ ਕੀਤੀ ਜਾਣ ਗਿਆਂ ਤਾਂ ਸਾਡੇ ਸੂਬੇ ਵਿੱਚ ਬੇਹਤਰ ਐਜ਼ੁਕੇਸ਼ਨ ਮਿਲੇਗੀ।