ਮਾਫੀਆ ਮੁਖ਼ਤਾਰ ਅੰਸਾਰੀ ਦੇ ਮੁੱਦੇ ‘ਤੇ ਸੀਐੱਮ ਮਾਨ ਅਤੇ ਸੀਨੀਅਰ ਬੀਜੇਪੀ ਆਗੂ ਕੈਪਟਨ ਅਮਰਿੰਦਰ ਸਿੰਘ ਹੋਏ ਆਹਮੋ-ਸਾਹਮਣੇ Punjabi news - TV9 Punjabi

ਮਾਫੀਆ ਮੁਖ਼ਤਾਰ ਅੰਸਾਰੀ ਦੇ ਮੁੱਦੇ ਤੇ ਸੀਐੱਮ ਮਾਨ ਅਤੇ ਸੀਨੀਅਰ ਬੀਜੇਪੀ ਆਗੂ ਕੈਪਟਨ ਅਮਰਿੰਦਰ ਸਿੰਘ ਹੋਏ ਆਹਮੋ-ਸਾਹਮਣੇ

Published: 

03 Jul 2023 14:21 PM

ਦਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਦੀ ਨਿਖੇਦੀ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਰਕਾਰ ਪੰਜਾਬ ਵਿੱਚ ਮੁਖਤਾਰ ਅੰਸਾਰੀ ਦੀ ਨਜ਼ਰਬੰਦੀ ਦੇ ਸਬੰਧ ਵਿੱਚ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਦਿੱਤੇ ਪੈਸੇ ਵਸੂਲੇਗੀ।

Follow Us On

ਸੀਐੱਮ ਭਗਵੰਤ ਮਾਨ (CM Bhagwant Mann) ਦੇ ਮੁੱਖਮੰਤਰੀ ਬਣਨ ਤੋਂ ਬਾਅਦ ਲਗਾਤਾਰ ਹੀ ਵਿਰੋੜੀ ਧਿਰਾਂ ਕਿਸੇ ਨਾ ਕਿਸੇ ਲੈ ਕੇ ਮੁੱਖਮੰਤਰੀ ਨੂੰ ਘੇਰਾਂ ਦੀ ਕੋਸ਼ਿਸ਼ ‘ਚ ਰਹਿੰਦੀਆਂ ਨੇ, ਫੇਰ ਭਾਵੇ ਪਾਣੀਆਂ ਦਾ ਮੁੱਦਾ ਹੋਵੇ ਜਾਨ ਬਿਜਲੀ ਦਾ, ਇਸੇ ‘ਚ ਇਕ ਹੋਰ ਮੁੱਦਾ ਗੈਂਗਸਟਰ ਮੁਖਤਾਰ ਅਨੁਸਾਰ ਨੂੰ ਚੰਡੀਗੜ੍ਹ ਦੀ ਜੇਲ ‘ਚ ਰੱਖਣ ਦਾ ਹੈ। ਮੁੱਖਮੰਤਰੀ ਮਾਨ ਹਮੇਸ਼ਾ ਹੀ ਇਸ ਗੱਲ ਨੂੰ ਜਨਤਾ ਦੇ ਸਾਹਮਣੇ ਰੱਖਦੇ ਰਹੇ ਨੇ ਕਿ ਮੁਖਤਾਰ ਅੰਸਾਰੀ ਨੂੰ ਕੈਪਟਨ ਅਮਰਿੰਦਰ ਨੇ ਸਰਕਾਰੀ ਖਰਚੇ ਉੱਤੇ ਪੰਜਾਬ ਦੀ ਜੇਲ ਚ ਰੱਖਿਆ ਸੀ ਕਿਉਂਕਿ ਅੰਦਰਖਾਨੇ ਉਹ ਭਾਜਪਾ ਦੀਆਂ good books ‘ਚ ਆਉਣਾ ਚਾਹੁੰਦੇ ਸੀ। ਮੁਖਤਾਰ ਅੰਸਾਰੀ ਨੂੰ ਲੈ ਕੇ ਹੁਣ ਕੈਪਟਨ ਅੰਤੇ ਸੀਐਮ ਮਾਨ ਆਹਮੋ ਸਾਹਮਣੇ ਨੇ ਅਤੇ ਲਗਾਤਾਰ ਟਵੀਟਾਂ ਰਾਹੀਂ ਇਕ ਦੂਸਰੇ ਤੇ ਹਮਲਾਵਰ ਨੇ।

Exit mobile version