ਹੁਣ ਪੰਜਾਬ ‘ਚ ਫ਼ਰਜ਼ੀ ਟਰੈਵਲ ਏਜੇਂਟਾਂ ਦੀ ਖੈਰ ਨਹੀਂ , ਹੋ ਰਹੇ ਲਾਈਸੇਂਸ ਚੈਕ – Punjabi News

ਹੁਣ ਪੰਜਾਬ ‘ਚ ਫ਼ਰਜ਼ੀ ਟਰੈਵਲ ਏਜੇਂਟਾਂ ਦੀ ਖੈਰ ਨਹੀਂ , ਹੋ ਰਹੇ ਲਾਈਸੇਂਸ ਚੈਕ

Published: 

10 Aug 2023 18:28 PM

ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਨੋਡਲ ਅਫ਼ਸਰਾਂ ਨੂੰ 10 ਸਤੰਬਰ ਤੱਕ ਸਬੰਧਤ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਟਰੈਵਲ ਏਜੰਟਾਂ, ਏਜੰਸੀਆਂ, ਦਫ਼ਤਰਾਂ ਆਦਿ ਦੀ ਚੈਕਿੰਗ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।

Follow Us On

ਪੰਜਾਬ ‘ਚ ਲਗਾਤਾਰ ਫ਼ਰਜ਼ੀ ਟਰੈਵਲ ਏਜੇਂਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਸ਼ਿਕਾਇਤਾਂ ਲੈਂਦੇ ਹੋਏ ਹੁਣ ਪੰਜਾਬ ਸਰਕਾਰ ਇਹਨਾਂ ਫ਼ਰਜ਼ੀ ਏਜੇਂਟਾਂ ਉੱਤੇ ਨਕੇਲ ਕੱਸਣ ਦੀ ਪੂਰੀ ਤਿਆਰੀ ਕਰ ਚੁਕੀ ਹੈ। ਸੂਬਾ ਸਰਕਾਰ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਟਰੈਵਲ ਏਜੰਟਾਂ, ਅਦਾਰਿਆਂ ਅਤੇ ਏਜੰਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। NRI ਮਾਮਲੇ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਕਈ ਜ਼ਿਲ੍ਹਿਆਂ ਵਿੱਚ ਲਾਇਸੈਂਸਾਂ ਅਤੇ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਆਦਿ ਦੀ ਚੈਕਿੰਗ ਜਾਰੀ ਹੈ।

ਇਸ ਮਾਮਲੇ ‘ਚ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਕੁਲਦੀਪ ਧਾਲੀਵਾਲ ਨੇ ਇਸ ਬਾਰੇ ਜ਼ਰੂਰੀ ਬੈਠਕ ਕੀਤੀ, ਪੰਜਾਬ ‘ਚ ਹੁਣ ਤੱਕ 7179 ਟਰੈਵਲ ਏਜੰਟਾਂ, ਏਜੰਸੀਆਂ, ਦਫ਼ਤਰਾਂ ਦੀ ਜਾਣਕਾਰੀ ਇਕਠੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 3547 ਦੀ ਜ਼ਿਲ੍ਹਾ ਟੀਮਾਂ ਵੱਲੋਂ ਚੈਕਿੰਗ ਵੀ ਕੀਤੀ ਜਾ ਚੁੱਕੀ ਹੈ। ਇਸ ਚੈਕਿੰਗ ਦੌਰਾਨ 271 ਸੰਸਥਾਵਾਂ ਗੈਰ-ਕਾਨੂੰਨੀ ਪਾਈਆਂ ਗਈਆਂ ਨੇ ਅਤੇ 25 ਸੰਸਥਾਵਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾ ਚੁਕੀ ਹੈ

ਟ੍ਰੇਵਲ ਏਜੇਂਟਾਂ ਦੀ ਧੋਖਾਧੜੀ ਦੀਆਂ 609 ਸ਼ਿਕਾਇਤਾਂ ਆਈਆਂ ਸੀ ਜਿਨ੍ਹਾਂ ਵਿੱਚੋਂ 588 ਦਾ ਨਿਪਟਾਰਾ ਹੁਣ ਤੱਕ ਕਰ ਦਿੱਤਾ ਗਿਆ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਨੋਡਲ ਅਫ਼ਸਰਾਂ ਨੂੰ 10 ਸਤੰਬਰ ਤੱਕ ਸਬੰਧਤ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਟਰੈਵਲ ਏਜੰਟਾਂ, ਏਜੰਸੀਆਂ, ਦਫ਼ਤਰਾਂ ਆਦਿ ਦੀ ਚੈਕਿੰਗ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।

ਜਿਹੜੀਆਂ ਸੰਸਥਾਵਾਂ, ਏਜੰਸੀਆਂ ਕਾਨੂੰਨ ਅਤੇ ਨਿਰਧਾਰਤ ਸ਼ਰਤਾਂ ਤਹਿਤ ਸਹੀ ਤਰੀਕੇ ਨਾਲ ਕੰਮ ਕਰਨ ਲਈ ਤਿਆਰ ਹਨ, ਉਨ੍ਹਾਂ ਨੂੰ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਤੁਹਾਨੂੰ ਯਾਦ ਹੀ ਹੋਵੇਗਾ ਕਿ ਹਾਲ ਹੀ ਚ ਫ਼ਰਜ਼ੀ ਟ੍ਰੇਵਲ ਏਜੇਂਟ ਦੀ ਕਮ੍ਪਨੀ ਵੱਲੋ 700 ਪੰਜਾਬੀ ਵਿਦਿਆਰਥੀਆਂ ਨੂੰ ਫ਼ਰਜ਼ੀ ਕਾਗਜ਼ ਦੇ ਕੇ ਕੈਨੈਡਾ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਉੱਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਸੀ, ਉਸ ਵੇਲੇ ਵੀ NRI ਮੰਤਰੀ ਕੁਲਦੀਪ ਧਾਲੀਵਾਲ ਨੇ ਅੱਗੇ ਆ ਕੇ ਭਾਰਤੀ ਵਿਦੇਸ਼ ਮੰਤਰਾਲੇ ਅਤੇ ਕੈਨੇਡੀਅਨ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰ ਕੇ ਮਾਮਲੇ ਨੂੰ ਸੁਲਝਾਇਆ ਸੀ। ਇਸੇ ਤਰ੍ਹਾਂ ਇਕ ਪਿੰਡ ਦੀ ਮਹਿਲਾ ਨੂੰ ਫ਼ਰਜ਼ੀ ਟ੍ਰੈਵਲ ਏਜੇਂਟ ਨੇ ਇਰਾਕ ‘ਚ ਗ਼ਲਤ ਲੋਕਾਂ ਕੋਲ ਫਸਾ ਦਿੱਤਾ ਸੀ, ਜਿਹਨਾਂ ਨੇ ਉਸ ਦਾ ਪਾਸਪੋਰਟ ਖੋਹ ਕੇ ਉਸ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ। NRI ਮੰਤਰੀ ਕੁਲਦੀਪ ਧਾਲੀਵਾਲ ਨੇ ਪੂਰੇ ਮਾਮਲੇ ਦੀ ਸੁਣਵਾਈ ਕਰ ਕੇ ਇਰਾਕੀ ਅੰਬੈਸੀ ਦੀ ਮਦਦ ਨਾਲ ਬੱਚੀ ਨੂੰ ਵਾਪਸ ਲਿਆਂਦਾ ਦੀ। ਅਜਿਹੇ ਹੋਰ ਕਈ ਮਾਮਲਿਆਂ ਦੀਆਂ ਸ਼ਿਕਾਇਤਾਂ ਮਿਲਣ ‘ਤੇ ਕੁਲਦੀਪ ਧਾਲੀਵਾਲ ਨੇ ਫ਼ਰਜ਼ੀ ਏਜੇਂਟਾਂ ਉੱਤੇ ਨਕੇਲ ਕੱਸਣ ਦਾ ਫੈਸਲਾ ਲਿਆ ਜਿਸ ਦੇ ਪਰਿਣਾਮ ਵਜੋਂ ਹੁਣ 10 ਸਿਤੰਬਰ ਤੋਂ ਬਾਅਦ ਫ਼ਰਜ਼ੀ ਏਜੇਂਟਾਂ ਉੱਤੇ ਵੱਡਾ ਐਕਸ਼ਨ ਕਰਨ ਦੀ ਤੇਰੀ ਹੈ।

Exit mobile version