ਪੰਜਾਬ ਸਰਕਾਰ ਦੇ ਰਡਾਰ ‘ਤੇ ਧੋਖੇਬਾਜ਼ ਐਨਆਰਆਈ, ਵੇਖੋ ਵੀਡੀਓ ਜਾਣੋ ਕੀ ਹੈ ਮਾਮਲਾ
ਪੰਜਾਬ ਸਰਕਾਰ ਧੋਖੇਬਾਜ਼ ਐਨਆਰਆਈਜ਼ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਪਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਤਿਆਰੀ ਲਗਭਗ ਪੂਰੀ ਹੋ ਚੁੱਕੀ ਹੈ।ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਇਹ ਸਾਰੇ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਹਨ। ਜਲਦ ਹੀ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਵਿਦੇਸ਼ ਲੈਜਾਣ ਦੇ ਨਾਂਅ ਤੇ ਵਿਆਹ ਕਰਵਾਉਣ ਅਤੇ ਬਾਅਦ ਚ ਸਾਰ ਨਾ ਲੈਣ ਵਾਲੇ ਐਨਆਰਆਈਜ਼ ਦੀ ਹੁਣ ਖੈਰ ਨਹੀਂ। ਇਸ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ। ਹੁਣ ਇਨ੍ਹਾਂ ਐਨਆਰਆਈ ਦੀਆਂ ਜਾਇਦਾਦਾਂ ਜਬਤ ਕਰਨ ਲਈ ਪਲਾਨ ਤਿਆਰ ਕਰ ਰਹੀ ਹੈ । ਪੰਜਾਬ ‘ਚ ਵੱਡੀ ਗਿਣਤੀ ‘ਚ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਇਨ੍ਹਾਂ ਖਿਲਾਫ਼ ਕਾਰਵਾਈ ਦਾ ਫੈਸਲਾ ਲਿਆ ਹੈ।
ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਇਹ ਵੱਡਾ ਖੁਲਾਸਾ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹੋਈਆਂ ਐਫ.ਆਈ.ਆਰਜ਼ ਦੇ ਅੰਕੜਿਆਂ ਤੋਂ ਹੋਇਆ ਹੈ। ਦਰਅਸਲ ਪਿਛਲੇ 15 ਸਾਲਾਂ ਵਿੱਚ ਅਜਿਹੇ ਪ੍ਰਵਾਸੀ ਭਾਰਤੀਆਂ ਦੇ 331 ਨਾਂਅ ਸਾਹਮਣੇ ਆਏ ਹਨ।। ਜਿਨ੍ਹਾਂ ਨੂੰ ਪੁਲਿਸ ਵੱਲੋਂ ਨੋਟਿਸ ਦਿੱਤੇ ਜਾਣ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਆਇਆ।