Punjab Budget Session: ਬਜਟ ਸੈਸ਼ਨ ‘ਚ ਵਿਰੋਧੀ ਧਿਰ ਦੇ ਹੰਗਾਮੇ ‘ਤੇ ਅਨਮੋਲ ਗਗਨ ਮਾਨ ਜ਼ੋਰਦਾਰ ਹਮਲਾ, ਕਿਹਾ ‘ਸ਼ਰਮ ਕਰੋ’
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੰਗਾਮੇ ਨਾਲ ਸ਼ੁਰੂ ਹੋਇਆ। ਕਿਸਾਨ ਸ਼ੁਭਕਰਨ ਸਿੰਘ ਮੌਤ ਮਾਮਲੇ 'ਚ ਵਿਰੋਧੀ ਧਿਰ ਨੇ ਪੰਜਾਬ ਸਰਕਾਰ ਨੂੰ ਘੇਰਿਆ। ਭਾਰੀ ਹੰਗਾਮੇ ਕਾਰਨ ਰਾਜਪਾਲ ਆਪਣਾ ਸੰਬੋਧਨ ਵੀ ਪੂਰਾ ਨਹੀਂ ਕਰ ਸਕੇ। ਵਿਰੋਧੀ ਧਿਰ ਨੇ ਹਰਿਆਣਾ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਨਿਲ ਵਿਜ ਅਤੇ ਅੰਬਾਲਾ ਦੇ ਐਸਪੀ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਅੱਜ ਕਾਂਗਰਸ ‘ਚ ਸਦਨ ‘ਚ ਜੋ ਹੰਗਾਮਾ ਹੋਇਆ ਹੈ ਉਹ ਬੇਹੱਦ ਨਿੰਦਣਯੋਗ ਹੈ, ਅਜਿਹਾ ਹੰਗਾਮਾ ਨਹੀਂ ਹੋਣਾ ਚਾਹੀਦਾ ਸੀ, ਜਦੋਂ ਰਾਜਪਾਲ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਕਾਂਗਰਸ ਨੇ ਅਜਿਹਾ ਹੰਗਾਮਾ ਕਿਉਂ ਕੀਤਾ। ਚਰਨਜੀਤ ਸਿੰਘ ਚੰਨੀ ਨੂੰ ਮਿਲੀ ਧਮਕੀ ‘ਤੇ ਉਨ੍ਹਾਂ ਕਿਹਾ ਕਿ ਅਜੇ ਤੱਕ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ। ਐਮਐਸਪੀ ‘ਤੇ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਇਹ ਫਸਲਾਂ ‘ਤੇ ਐਮਐਸਪੀ ਦੇ ਰਹੀ ਹੈ।
Latest Videos