US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ

| Edited By: Kusum Chopra

| Aug 07, 2025 | 6:05 PM IST

PM Modi on US Tarrif: ਪ੍ਰਧਾਨ ਮੰਤਰੀ ਨੇ ਕਿਹਾ, "ਮੈਨੂੰ ਪਤਾ ਹੈ, ਮੈਨੂੰ ਖੁਦ ਕੀਮਤ ਚੁਕਾਉਣੀ ਪਵੇਗੀ, ਪਰ ਕਿਸਾਨਾਂ ਦਾ ਹਿੱਤ ਸਾਡੀ ਸਭ ਤੋਂ ਵੱਡੀ ਤਰਜੀਹ ਹੈ।" ਇਹ ਬਿਆਨ ਸੋਇਆਬੀਨ, ਸਰ੍ਹੋਂ ਅਤੇ ਮੂੰਗਫਲੀ ਵਰਗੀਆਂ ਫਸਲਾਂ ਦੇ ਰਿਕਾਰਡ ਉਤਪਾਦਨ ਦੇ ਸੰਦਰਭ ਵਿੱਚ ਆਇਆ ਹੈ।

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ‘ਤੇ 50% ਟੈਰਿਫ ਲਗਾ ਦਿੱਤਾ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਬਿਆਨ ਰਾਹੀਂ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਸਰਕਾਰ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ, “ਮੈਨੂੰ ਪਤਾ ਹੈ, ਮੈਨੂੰ ਖੁਦ ਕੀਮਤ ਚੁਕਾਉਣੀ ਪਵੇਗੀ, ਪਰ ਕਿਸਾਨਾਂ ਦਾ ਹਿੱਤ ਸਾਡੀ ਸਭ ਤੋਂ ਵੱਡੀ ਤਰਜੀਹ ਹੈ।” ਇਹ ਬਿਆਨ ਸੋਇਆਬੀਨ, ਸਰ੍ਹੋਂ ਅਤੇ ਮੂੰਗਫਲੀ ਵਰਗੀਆਂ ਫਸਲਾਂ ਦੇ ਰਿਕਾਰਡ ਉਤਪਾਦਨ ਦੇ ਸੰਦਰਭ ਵਿੱਚ ਆਇਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਆਪਣੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਦੇ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ।

Published on: Aug 07, 2025 06:04 PM IST