Ahmedabad Plane Crash: ਹਾਦਸੇ ਵਾਲੀ ਥਾਂ ‘ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
ਅਹਿਮਦਾਬਾਦ ਏਅਰਪੋਰਟ ਤੇ ਉਤਰਨ ਤੋਂ ਬਾਅਦ ਪੀਐਮ ਮੋਦੀ ਸਿੱਧਾ ਮੇਘਾਨੀਨਗਰ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ। ਉਨ੍ਹਾਂ ਨੇ ਜਾਇਜ਼ਾ ਲਿਆ ਕਿ ਘਟਨਾ ਤੋਂ ਬਾਅਦ ਉੱਥੇ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ। ਪੀਐਮ ਮੋਦੀ ਇਸ ਦੌਰਾਨ ਕਾਫ਼ੀ ਗੰਭੀਰ ਨਜ਼ਰ ਆਏ। ਜਿਨ੍ਹਾਂ ਬਿਲਡਿੰਗਾਂ ਤੇ ਪਲੇਨ ਕਰੈਸ਼ ਹੋਇਆ, ਪੀਐਮ ਨੇ ਉਨ੍ਹਾਂ ਦਾ ਵੀ ਜਾਇਜ਼ਾ ਲਿਆ।
ਗੁਜਰਾਤ ਦੇ ਅਹਿਮਦਾਬਾਦ ਚ ਹੋਏ ਪਲੇਨ ਕਰੈਸ਼ ਨਾਲ ਪੂਰੇ ਦੇਸ਼ ਚ ਸੋਗ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਹਿਮਦਾਬਾਦ ਪਲੇਨ ਕਰੈਸ਼ ਵਾਲੀ ਜਗ੍ਹਾ ਤੇ ਪਹੁੰਚੇ ਤੇ ਇੱਥੇ ਕਰੀਬ 10 ਮਿੰਟ ਤੱਕ ਰੁੱਕੇ। ਪੀਐਮ ਮੋਦੀ ਨੇ ਪਲੇਨ ਕ੍ਰੈਸ਼ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਪੀਐਮ ਮੋਦੀ ਨੇ ਹਸਪਤਾਲ ਜਾ ਕੇ ਜ਼ਖਮੀਆਂ ਦੀ ਖ਼ਬਰ ਲਈ। ਇਸ ਦੌਰਾਨ ਉਹ ਹਾਦਸੇ ਦਾ ਹਰ ਅਪਡੇਟ ਵੀ ਲੈ ਰਹੇ ਹਨ।