ਫਗਵਾੜਾ ‘ਚ ਸਟੈਂਡ ‘ਤੇ ਖੜੀ ਬੱਸ ਲੈ ਕੇ ਨੱਸੇ ਚੋਰ, ਨਾਲ ਖੜੇ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ
ਉੱਥੇ ਮੌਜੂਦ ਹੋਰ ਬੱਸ ਚਾਲਕਾਂ ਨੇ ਕੰਡਕਟਰ ਨੂੰ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਬੱਸ ਦਾ ਸ਼ੀਸ਼ਾ ਤੋੜਿਆ ਤੇ ਤੇਜ਼ ਰਫ਼ਤਾਰ ਨਾਲ ਬੱਸ ਲੈ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਕੰਡਕਟਰ ਨੇ ਬੱਸ ਦੇ ਡਰਾਈਵਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਡਰਾਈਵਰ ਘਰ 'ਤੇ ਹੀ ਸੀ। ਇਸ ਨਾਲ ਬੱਸ ਚੋਰੀ ਹੋਣ ਦੀ ਪੁਸ਼ਟੀ ਹੋ ਗਈ।
ਫਗਵਾੜਾ ਬੱਸ ਸਟੈਂਡ ਤੋਂ ਤੜਕੇ ਇੱਕ ਚੋਰ ਪ੍ਰਾਈਵੇਟ ਬੱਸ ਭਜਾ ਕੇ ਲੈ ਗਿਆ। ਚੋਰੀ ਦੌਰਾਨ ਮੁਲਜ਼ਮ ਨੇ ਬੱਸ ਲੈ ਕੇ ਭੱਜਦੇ ਸਮੇਂ ਸਟੈਂਡ ‘ਤੇ ਖੜ੍ਹੀਆਂ ਹੋਰ ਬੱਸਾਂ ਨੂੰ ਵੀ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ। ਬੱਸ ਚੋਰੀ ਹੋਣ ਦਾ ਪਤਾ ਸਵੇਰੇ ਕੰਡਕਟਰ ਦੇ ਬੱਸ ਸਟੈਂਡ ਪਹੁੰਚਣ ‘ਤੇ ਲੱਗਾ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਘਟਨਾ ਤੋਂ ਬਾਅਦ ਪੁਲਿਸ ਨੇ ਬੱਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
Loading...
Unable to load recommendations.
Follow Us
