15 ਅਗਸਤ ਨੂੰ ਕਿਸ ਤਰ੍ਹਾਂ ਯਾਦ ਕਰਦੇ ਨੇ ਵੰਡ ਪੀੜਿਤ Punjabi news - TV9 Punjabi

15 ਅਗਸਤ ਨੂੰ ਕਿਸ ਤਰ੍ਹਾਂ ਯਾਦ ਕਰਦੇ ਨੇ ਵੰਡ ਪੀੜਿਤ

Published: 

13 Aug 2023 16:44 PM

ਅੱਜੇ ਵੀ ਕਈ ਪਰਿਵਾਰ ਅਜਿਹੇ ਨੇ ਜਿਨ੍ਹਾਂ ਨੂੰ ਅੱਜ ਤਕ ਵੀ 47 ਦੀ ਵੰਡ ਦਾ ਦਰਦ ਨਹੀਂ ਭੁਲਿਆ।

Follow Us On

ਹਰ ਸਾਲ 15 ਅਗਸਤ ਆਜ਼ਾਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਪਰ ਕਈ ਪਰਿਵਾਰ ਹਾਲੇ ਵੀ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਹੋਏ ਕਤਲੋਗਾਰਤ ਦੇ ਮੰਜ਼ਰ ਨੂੰ ਭੁਲ ਨਹੀਂ ਸਕੇ। ਹਰ ਪਾਸੇ ਚੀਖ ਪੁਕਾਰ, ਭਰਤ ਅਤੇ ਪਾਕਿਸਤਾਨ ਬਣਨ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਆਪਣੀਆਂ ਜ਼ਮੀਨਾਂ ਜਾਇਦਾਦਾਂ ਪਿੱਛੇ ਛੱਡ ਕੇ ਚੜ੍ਹਦੇ ਤੋਂ ਲਹਿੰਦੇ ਅਤੇ ਲਹਿੰਦੇ ਤੋਂ ਚੜ੍ਹਦੇ ਵਲ ਨੂੰ ਜਾ ਰਹੇ ਸੀ। ਇਸ ਵੰਡ ਕਾਰਨ ਜੇ ਕੋਈ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤਾਂ ਉਹ ਸੀ ਪੰਜਾਬ।

ਅਜਿਹੇ ਹੀ ਇਕ ਸ਼ਖਸ ਨੇ ਲੁਧਿਆਣਾ ਦੇ ਕੁਹਾੜਾ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ, ਸ਼ਮਸ਼ੇਰ ਨੇ ਵੰਡ ਤੋਂ ਬਾਅਦ ਤੋਂ ਬਾਅਦ ਭਾਰਤ ਆ ਕੇ ਆਪਣੀ ਉਮਰ ਹੰਢਾਈ ਅਤੇ 86 ਸਾਲ ਦੀ ਉਮਰ ਵਿੱਚ ਇਸ ਦਰਦ ਨੂੰ ਬਿਆਨ ਕੀਤਾ ਹੈ। ਟੀਵੀ9 ਦੀ ਟੀਮ ਨਾਲ ਖਾਸ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਮਿੰਟਕੁਮਰੀ ਜਿਲ੍ਹੇ ਵਿੱਚ ਹੋਇਆ ਸੀ। ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਉਹ ਦੂਸਰੀ ਕਲਾਸ ਵਿੱਚ ਪੜ੍ਹਦੇ ਸਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਖੇਤੀਬਾੜੀ ਕਰਦੇ ਸਨ ਅਤੇ ਹਿੰਦੂ-ਮੁਸਲਿਮ ਭਾਈਚਾਰੇ ਨਾਲ ਉਨ੍ਹਾਂ ਦਾ ਕਾਫੀ ਗਹਿਰਾ ਪਿਆਰ ਸੀ।1947 ਦੀ ਵੰਡ ਵੇਲੇ ਉਨ੍ਹਾਂ ਦੀ ਉਮਰ 8 ਸਾਲ ਸੀ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਜਦੋਂ ਕਤਲੋਗਾਰਤ ਸ਼ੁਰੂ ਹੋਈ ਤਾਂ ਉਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਪਸੀ ਤਾਲਮੇਲ ਦੇ ਰਸਤੇ ਸਹੀ ਨਹੀਂ ਸੀ। ਜਿਸ ਨੂੰ ਵੇਖਦੇ ਹੋਈਆਂ ਲੋਕ ਆਪਣਾ ਵਤਨ ਛੱਡਣ ਨੂੰ ਮਜ਼ਬੂਰ ਹੋ ਗਏ।

ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਾਕਿਸਤਾਨ ਵਿੱਚ ਵਧੀਆ ਘਰ ਅਤੇ ਕਾਰੋਬਾਰ ਸੀ। ਜਿਸ ਨੂੰ ਛੱਡ ਕੇ ਉਹ ਗੱਡਿਆਂ ਦੇ ਜ਼ਰੀਏ ਭਾਰਤ ਪਹੁੰਚੇ। ਜਿਸ ਤੋਂ ਬਾਅਦ ਉਹ ਫਿਰੋਜ਼ਪੁਰ ਤੋਂ ਟ੍ਰੇਨ ਦੇ ਜਰੀਏ ਲੁਧਿਆਣਾ ਪੁੱਜੇ। ਉਸ ਸਮੇਂ ਦੇ ਮਾਹੌਲ ਦੇ ਦੌਰਾਨ ਹਿੰਦੂ-ਮੁਸਲਮਾਨ ਅਤੇ ਸਿੱਖਾਂ ਵਿਚਾਲੇ ਕਾਫੀ ਕਤਲੋਗਾਰਤ ਹੋ ਰਹੀ ਸੀ। ਅਤੇ ਕਿਸੇ ਨੂੰ ਵੀ ਉਸ ਸਮੇਂ ਆਪਣਾ ਨਹੀਂ ਸਮਝਿਆ ਜਾ ਸਕਦਾ ਸੀ।

ਉਨ੍ਹਾਂ ਦੀਆਂ ਤਿੰਨ ਭੈਣਾਂ ਅਤੇ ਉਨ੍ਹਾਂ ਦੀ ਮਾਂ ਅਤੇ ਤਾਏ-ਚਾਚੇ ਆਪਣੀ ਜਾਨ ਬਚਾ ਕੇ ਭਾਰਤ ਵਿੱਚ ਦਾਖਲ ਹੋਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਦੇ ਕੁਹਾੜਾ ਵਿਖੇ ਆਪਣੀ ਜਵਾਨੀ ਦੇ ਦਿਨ ਬਿਤਾਏ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦੀ ਉਮਰ 86 ਸਾਲ ਹੈ ਅਤੇ ਜਦੋਂ ਵੀ 15 ਅਗਸਤ ਦਾ ਦਿਨ ਆਉਂਦਾ ਹੈ।ਤਾਂ ਉਹਨਾਂ ਨੂੰ 1947 ਵਾਲਾ ਦੌਰ ਯਾਦ ਆਉਂਦਾ ਹੈ। 47 ਵੰਡ ਵੇਲੇ ਉਜੜੇ ਪਰਿਵਾਰ ਉਸ ਮੰਜ਼ਰ ਨੂੰ ਅਜੇ ਬੀ ਯਾਦ ਕਰ ਕੇ ਅੱਖਾਂ ‘ਚ ਹੰਜੂ ਭਰ ਲੈਂਦੇ ਨੇ।

Exit mobile version