31 ਦਸੰਬਰ, 2025 ਤੋਂ ਪਹਿਲਾਂ ਨਿਪਟਾ ਲਵੋ ਇਹ ਜਰੂਰੀ ਵਿੱਤੀ ਕੰਮ: ਪੈਨ-ਆਧਾਰ, ITR ਅਤੇ NPS
ਪਹਿਲਾਂ ਅਤੇ ਸਭ ਤੋਂ ਵੱਡਾ ਕੰਮ ਪੈਨ ਨੂੰ ਆਧਾਰ ਨਾਲ ਜੋੜਨਾ ਹੈ, ਖਾਸ ਕਰਕੇ ਉਨ੍ਹਾਂ ਵਿਅਕਤੀਆਂ ਲਈ ਜਿਨ੍ਹਾਂ ਨੇ 1 ਅਕਤੂਬਰ, 2024 ਤੋਂ ਪਹਿਲਾਂ ਆਪਣੇ ਆਧਾਰ ਨਾਮਾਂਕਣ ਆਈਡੀ ਦੀ ਵਰਤੋਂ ਕਰਕੇ ਆਪਣਾ ਪੈਨ ਬਣਵਾਇਆ ਸੀ।
ਸਾਲ 2025 ਦੇ ਆਖਰੀ ਦਿਨਾਂ ਵਿੱਚ ਕਈ ਮਹੱਤਵਪੂਰਨ ਵਿੱਤੀ ਅਤੇ ਟੈਕਸ ਨਾਲ ਸਬੰਧਤ ਕੰਮ ਪੂਰੇ ਕਰਨੇ ਜਰੂਰੀ ਹਨ, ਜਿਨ੍ਹਾਂ ਦੀ ਆਖਰੀ ਤਰੀਕ 31 ਦਸੰਬਰ, 2025 ਹੈ। ਇਹਨਾਂ ਕੰਮਾਂ ਨੂੰ ਸਮੇਂ ਸਿਰ ਪੂਰਾ ਵਿੱਚ ਨਕਾਮ ਰਹਿਣ ਤੇ ਜੁਰਮਾਨ ਲੱਗ ਸੱਕਦਾ ਹੈ, ਪੈਨ ਇਨਐਕਟਿਵ ਹੋ ਸਕਦਾ ਹੈ ਜਾਂ ਆਈਟੀਆਰ ਫਾਈਲਿੰਗ ਅਤੇ ਪੈਨਸ਼ਨ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਪਹਿਲਾਂ ਅਤੇ ਸਭ ਤੋਂ ਵੱਡਾ ਕੰਮ ਪੈਨ ਨੂੰ ਆਧਾਰ ਨਾਲ ਜੋੜਨਾ ਹੈ, ਖਾਸ ਕਰਕੇ ਉਨ੍ਹਾਂ ਵਿਅਕਤੀਆਂ ਲਈ ਜਿਨ੍ਹਾਂ ਨੇ 1 ਅਕਤੂਬਰ, 2024 ਤੋਂ ਪਹਿਲਾਂ ਆਪਣੇ ਆਧਾਰ ਨਾਮਾਂਕਣ ਆਈਡੀ ਦੀ ਵਰਤੋਂ ਕਰਕੇ ਆਪਣਾ ਪੈਨ ਬਣਵਾਇਆ ਸੀ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਦੇ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ, ਜੇਕਰ ਪੈਨ ਨੂੰ 31 ਦਸੰਬਰ, 2025 ਤੱਕ ਲਿੰਕ ਨਹੀਂ ਕੀਤਾ ਜਾਂਦਾ ਹੈ, ਤਾਂ 1 ਜਨਵਰੀ, 2026 ਤੋਂ ਇਹ ਕੰਮ ਨਹੀਂ ਕਰੇਗਾ। ਜਿਸ ਤੋਂ ਬਾਅਦ ਆਈਟੀਆਰ ਫਾਈਲ ਕਰਨ, ਟੈਕਸ ਰਿਫੰਡ ਪ੍ਰਾਪਤ ਕਰਨ ਅਤੇ ਬੈਂਕ ਟ੍ਰਾਂਜੈਕਸ਼ਨ ਵਿੱਚ ਦਿੱਕਤ ਆ ਸਕਦੀ ਹੈ। ਲਿੰਕਿੰਗ ਇਨਕਮ ਟੈਕਸ ਈ-ਫਾਈਲਿੰਗ ਵੈੱਬਸਾਈਟ ‘ਤੇ ਕੀਤੀ ਜਾ ਸਕਦੀ ਹੈ। ਦੇਖੋ ਵੀਡੀਓ