ਪੰਜਾਬ 'ਚ ਕਈ ਥਾਵਾਂ 'ਤੇ NIA ਦੇ ਛਾਪੇ; ਲਾਰੈਂਸ ਤੇ ਅਰਸ਼ਦੀਪ ਡੱਲਾ ਦੇ ਸਾਥੀਆਂ ਦੇ ਘਰ ਛਾਪਾ Punjabi news - TV9 Punjabi

ਪੰਜਾਬ ‘ਚ ਕਈ ਥਾਵਾਂ ‘ਤੇ NIA ਦੇ ਛਾਪੇ; ਲਾਰੈਂਸ ਤੇ ਅਰਸ਼ਦੀਪ ਡੱਲਾ ਦੇ ਸਾਥੀਆਂ ਦੇ ਘਰ ਛਾਪਾ

Published: 

27 Sep 2023 19:05 PM

ਪੰਜਾਬ ਭਰ ਵਿੱਚ NIA ਦੀਆਂ ਦੋ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬਠਿੰਡਾ ਚ ਬੁੱਧਵਾਰ ਸਵੇਰੇ ਕਰੀਬ 6 ਵਜੇ NIA ਦੀਆਂ ਦੋ ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। ਟੀਮ ਵੱਲੋਂ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਦੱਸ ਦਈਏ ਕਿ ਇਹ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਅਰਸ਼ ਡੱਲਾ ਦੇ ਸਮਰਥਕ ਹਨ।

Follow Us On

ਪੰਜਾਬ ਭਰ ਵਿੱਚ NIA ਦੀਆਂ ਦੋ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬਠਿੰਡਾ ਚ ਬੁੱਧਵਾਰ ਸਵੇਰੇ ਕਰੀਬ 6 ਵਜੇ NIA ਦੀਆਂ ਦੋ ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। ਟੀਮ ਵੱਲੋਂ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਦੱਸ ਦਈਏ ਕਿ ਇਹ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਅਰਸ਼ ਡੱਲਾ ਦੇ ਸਮਰਥਕ ਹਨ। ਗੈਂਗਸਟਰ ਗੁਰਪ੍ਰੀਤ ਸਿੰਘ ਬਠਿੰਡਾ ਪੁਲਿਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ। ਉੱਥੇ ਹੀ ਇੱਕ ਟੀਮ ਹੈਰੀ ਮੋਰ ਦੇ ਘਰ ਪਹੁੰਚੀ ਹੈ। ਹੈਰੀ ਦਾ ਵੀ ਕਈ ਮਾਮਲਿਆਂ ਵਿੱਚ ਨਾਮ ਸ਼ਾਮਲ ਹੈ।

ਫ਼ਿਰੋਜ਼ਪੁਰ ਚ ਛਾਪੇਮਾਰੀ ਦੌਰਾਨ NIA ਨੇ ਅੱਜ ਸਵੇਰੇ 5 ਵਜੇ ਅੱਤਵਾਦੀ ਅਰਸ਼ਦੀਪ ਡੱਲਾ ਦੇ ਸਾਥੀ ਜੋਨਸ ਉਰਫ਼ ਜ਼ੋਰਾ ਦੇ ਘਰ ਛਾਪਾ ਮਾਰਿਆ। ਜਿਸ ਤੋਂ ਬਾਅਦ ਏਜੰਸੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਜੋਨਸ ਲਗਾਤਾਰ ਅੱਤਵਾਦੀ ਅਰਸ਼ਦੀਪ ਡੱਲਾ ਦੇ ਸੰਪਰਕ ਚ ਸੀ। ਜਾਂਚ ਏਜੰਸੀ ਨੂੰ ਉਸ ਦੇ ਮੋਬਾਈਲ ਤੋਂ ਚੈਟ ਵੀ ਮਿਲੀ ਹੈ।

ਐਨਆਈਏ ਨੇ ਪੰਜਾਬ ਵਿੱਚ 30 ਥਾਵਾਂ, ਰਾਜਸਥਾਨ ਵਿੱਚ 13 ਥਾਵਾਂ, ਹਰਿਆਣਾ ਵਿੱਚ 4 ਥਾਵਾਂ, ਉੱਤਰਾਖੰਡ ਵਿੱਚ 2 ਥਾਵਾਂ ਅਤੇ ਦਿੱਲੀ ਅਤੇ ਯੂਪੀ ਵਿੱਚ ਇੱਕ-ਇੱਕ ਥਾਂ ਛਾਪੇਮਾਰੀ ਕੀਤੀ ਹੈ। ਇਸ ਨੂੰ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਅਰਸ਼ਦੀਪ ਡੱਲਾ ਦੇ ਪੰਜਾਬ ਅਤੇ ਹੋਰ ਸੂਬਿਆਂ ਵਿਚਲੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

ਡੱਲਾ ਦੇ ਕਰੀਬੀ ਸਾਥੀਆਂ ਹੈਰੀ , ਗੁਰਪ੍ਰੀਤ ਸਿੰਘ ਗੁਰੀ ਅਤੇ ਗੁਰਮੇਲ ਸਿੰਘ ਦੇ ਟਿਕਾਣਿਆਂ ਤੇ ਪੰਜਾਬ ਚ ਛਾਪੇਮਾਰੀ ਕੀਤੀ ਗਈ ਹੈ। NIA ਦੇ ਸੂਤਰਾਂ ਅਨੁਸਾਰ ਵਿਦੇਸ਼ਾਂ ਚ ਬੈਠੇ ਖਾਲਿਸਤਾਨੀ ਅਤੇ ਗੈਂਗਸਟਰ ਹਵਾਲਾ ਚੈਨਲ ਰਾਹੀਂ ਭਾਰਤ ਚ ਜ਼ਮੀਨੀ ਕਰਮਚਾਰੀਆਂ ਨੂੰ ਨਸ਼ੇ ਅਤੇ ਹਥਿਆਰਾਂ ਦੀ ਫੰਡਿੰਗ ਕਰ ਰਹੇ ਹਨ। ਗੈਂਗਸਟਰ-ਖਾਲਿਸਤਾਨੀਆਂ ਦੀ ਇਸ ਫੰਡਿੰਗ ਚੇਨ ਨੂੰ ਖਤਮ ਕਰਨ ਲਈ NIA ਵੱਡੀ ਕਾਰਵਾਈ ਕਰ ਰਹੀ ਹੈ।

Exit mobile version