ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਪਾਕਿਸਤਾਨ ਦਾ ਹੱਥ!

Jul 17, 2023 | 12:27 PM

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਜਾਣਕਾਰੀ ਮੁਤਾਬਕ ਮੂਸੇਵਾਲਾ ਨੂੰ ਮਾਰਨ ਲਈ ਜੋਂ ਹਥਿਆਰ ਵਰਤੇ ਗਏ ਸੀ ਉਹਨਾਂ ਦੀ ਸਪਲਾਈ ਇੱਕ ਪਾਕਿਸਤਾਨੀ ਸਪਲਾਇਰ ਵੱਲੋਂ ਕੀਤੀ ਗਈ ਸੀ। ਜੋ ਇਸ ਸਮੇਂ ਦੁਬਈ ਵਿੱਚ ਰਹਿੰਦਾ ਹੈ।

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਤੋਂ ਵੱਧ ਹੋ ਚੁੱਕਿਆ ਹੈ. ਇੱਕ ਸਾਲ ਵਿੱਚ ਇਸ ਕਤਲ ਕਾਂਡ ਵਿਚ ਕਈ ਨਵੇਂ ਮੌਡ ਸਾਹਮਣੇ ਆ ਰਹੇ ਹਨ ਪਰ ਹਾਲੇ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ। ਮਰਹੂਮ ਪੰਜਾਬੀ ਗਾਇਕ ਦੀ ਦੇਸ਼ਾ-ਵਿਦੇਸ਼ ਤੱਕ ਜ਼ਬਰਦੱਸਤ ਫੈਨ ਫਾਲੋਇੰਗ ਹੈ। ਮਰਨ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸਿੱਧੂ ਨੂੰ ਗੀਤਾਂ ਰਾਹੀ ਜ਼ਿੰਦਾ ਰੱਖਿਆ ਹੈ। ਹਾਲ ਹੀ ਵਿੱਚ ਸਿੱਧੂ ਦਾ ਚੌਰਨੀ ਗਾਣਾ ਆਇਆ ਸੀ ਜਿਸ ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲਿਆ। ਭਾਵੇਂ ਸਿੱਧੂ ਮੂਸੇਵਾਲਾ ਦੀ ਇੰਨਸਾਫ ਲਈ ਪਰਿਵਾਰ ਨਾਲ ਲੱਖਾਂ ਸਿੱਧੂ ਦੇ ਪ੍ਰੰਸ਼ਕ ਖੜੇ ਨੇ ਪਰ ਹੱਜੇ ਵੀ ਇੰਸਾਫ ਦੀ ਉਡੀਕ ਪਰਿਵਾਰ ਕਰ ਰਿਹਾ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਹੁਣ ਇੱਕ ਨਵੀਂ ਕੜੀ ਜੁੜੀ ਹੈ. ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਜਾਣਕਾਰੀ ਮੁਤਾਬਕ ਮੂਸੇਵਾਲਾ ਨੂੰ ਮਾਰਨ ਲਈ ਜੋਂ ਹਥਿਆਰ ਵਰਤੇ ਗਏ ਸੀ ਉਹਨਾਂ ਦੀ ਸਪਲਾਈ ਇੱਕ ਪਾਕਿਸਤਾਨੀ ਨੌਜਵਾਨ ਵੱਲੋਂ ਕੀਤੀ ਗਈ ਸੀ। ਜੋ ਇਸ ਸਮੇਂ ਦੁਬਈ ਵਿੱਚ ਰਹਿੰਦਾ ਹੈ।

ਹੱਥਿਆਰ ਸਪਲਾਇਰ ਦੀ ਪਛਾਣ ਹਾਮਿਦ ਵੱਜੋਂ ਹੋਈ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਪਹਿਲੀ ਵਾਰ ਪਾਕਿਸਤਾਨੀ ਨਾਗਰਿਕ ਦੀ ਸਿੱਧੂ ਮੌਜੂਦਗੀ ਦੀ ਸਾਹਮਣੇ ਆਈ ਹੈ। ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਮਿਦ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੁਬਈ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਬੁਲੰਦਸ਼ਹਿਰ ਸਥਿਤ ਨਿਯਮਤ ਹਥਿਆਰ ਸਪਲਾਇਰ ਸ਼ਾਹਬਾਜ਼ ਅੰਸਾਰੀ ਨੂੰ ਵੀ ਮਿਲਿਆ ਸੀ। ਇਸ ਦੌਰਾਨ ਹਾਮਿਦ ਨੇ ਉਸ ਨੂੰ ਕੈਨੇਡਾ ਵਿੱਚ ਬਿਸ਼ਨੋਈ ਦੇ ਕਰੀਬੀ ਸਾਥੀ ਗੈਂਗਸਟਰ ਗੋਲਡੀ ਬਰਾੜ ਨਾਲ ਆਪਣਾ ਕਰੀਬੀ ਸਬੰਧਾਂ ਬਾਰੇ ਦੱਸਿਆ। ਐਨਆਈਏ ਵੱਲੇਂ ਅਦਾਲਤ ਵਿੱਚ ਪੇਸ਼ ਕੀਤੇ ਗਏ ਡੋਕਿਊਮੇਂਟਸ ਦੇ ਮੁਤਾਬਕ ਪਤਾ ਲੱਗਿਆ ਹੈ ਕਿ ਸ਼ਾਹਬਾਜ਼ ਅੰਸਾਰੀ ਕਈ ਵਾਰ ਦੁਬਈ ਗਿਆ ਸੀ ਅਤੇ ਇਸ ਦੌਰਾਨ ਉਹ ਦੁਬਈ ਵਿੱਚ ਹਵਾਲਾ ਆਪਰੇਟਰ ਵਜੋਂ ਕੰਮ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਫੈਜ਼ੀ ਖਾਨ ਦੇ ਸੰਪਰਕ ਵਿੱਚ ਆਇਆ ਸੀ। ਫੈਜ਼ੀ ਖਾਨ ਨੇ ਹੀ ਅੰਸਾਰੀ ਨੂੰ ਹਾਮਿਦ ਨਾਲ ਮਿਲਾਇਆ ਸੀ।

ਸਿੱਧੂ ਮੂਸੇਵਾਲਾ ਦਾ ਕਤਲ ਪਿਛਲੇ ਸਾਲ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਹੋਇਆ ਸੀ। ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਗੋਲਡੀ ਬਰਾੜ ਨੇ ਲਈ ਸੀ। ਏਹੀ ਨਹੀਂ ਗੋਲਡੀ ਦੇ ਕਥਿਤ ਤੌਰ ਤੇ ਇੱਕ ਨਿਜੀ ਮੀਡੀਆ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕਤਲ ਦਾ ਅਸਲ ਵਜਹ ਇਹ ਦੱਸੀ ਗਈ ਕਿ ਸਿੱਧੂ ਨੇ ਉਨ੍ਹਾਂ ਦੇ ਕਰੀਬੀਆਂ ਨੂੰ ਮਰਵਾਇਆ ਸੀ ਅਤੇ ਹੋਰ ਵੀ ਕਈ ਰਿਜ਼ਨ ਦਿੱਤੇ ਸੀ। ਏਹੀ ਨਹੀਂ ਜੇਲ੍ਹ ਤੋਂ ਦਿੱਤੇ ਗਏ ਲਾਰੈਂਸ ਬਿਸ਼ਨੋਈ ਨੇ ਆਪਣੇ ਇੰਟਰਵਿਊ ਵਿੱਚ ਵੀ ਇਸ ਗੱਲ ਦੀ ਜ਼ਿੰਮੇਵਾਰੀ ਲਈ ਸੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਲਾਰੈਂਸ ਦੇ ਕਰੀਬੀ ਗੋਲਡੀ ਨੇ ਆਪਸੀ ਰੰਜ਼ੀਸ਼ ਕਰਕੇ ਹੀ ਕੀਤਾ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ