ਜਰਮਨੀ ‘ਚ ਲਹਿਰਾਇਆ ਗਿਆ ਤਿਰੰਗਾ, ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ ਨਿਊਜ਼9 ਗਲੋਬਲ ਸਮਿਟ

| Edited By: Isha Sharma

| Nov 22, 2024 | 1:15 PM

ਨਿਊਜ਼9 ਗਲੋਬਲ ਸਮਿਟ ਦੇ ਜਰਮਨ ਐਡੀਸ਼ਨ ਦੀ ਸ਼ੁਰੂਆਤ ਤੋਂ ਬਾਅਦ, Tv9 ਨੈੱਟਵਰਕ ਦੇ MD ਅਤੇ CEO, ਬਰੁਣ ਦਾਸ, ਭਾਰਤ ਅਤੇ ਜਰਮਨੀ: ਟਿਕਾਊ ਵਿਕਾਸ ਲਈ ਰੋਡਮੈਪ ਵਿਸ਼ੇ ਤੇ ਚਰਚਾ ਕਰਨਗੇ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਉਦਘਾਟਨੀ ਭਾਸ਼ਣ ਦੇਣਗੇ। ਇਸ ਤੋਂ ਬਾਅਦ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਸੰਬੋਧਨ ਹੋਵੇਗਾ। ਪਹਿਲੇ ਦਿਨ, ਮਰਸਡੀਜ਼-ਬੈਂਜ਼ ਇੰਡੀਆ ਦੇ ਸੀਈਓ ਸੰਤੋਸ਼ ਅਈਅਰ ਵੀ ਸ੍ਰੀਨਗਰ ਤੋਂ ਸਟਟਗਾਰਟ: ਖਪਤਕਾਰ ਕੋਰੀਡੋਰ ਵਿਸ਼ੇ ਤੇ ਚਰਚਾ ਕਰਨਗੇ।

ਦੇਸ਼ ਦੇ ਨੰਬਰ-1 ਨਿਊਜ਼ ਨੈੱਟਵਰਕ TV9 ਦੇ ਨਿਊਜ਼9 ਗਲੋਬਲ ਸੰਮੇਲਨ ਦੀ ਜਰਮਨੀ ਵਿੱਚ ਸ਼ਾਨਦਾਰ ਸ਼ੁਰੂਆਤ ਹੋਈ। ਇਸ ਗਲੋਬਲ ਸਮਿਟ ਵਿੱਚ ਭਾਰਤ ਅਤੇ ਜਰਮਨੀ ਦੇ ਰਿਸ਼ਤਿਆਂ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਟਿਕਾਊ ਵਿਕਾਸ ਦੇ ਰੋਡਮੈਪ ਤੇ ਚਰਚਾ ਕੀਤੀ ਜਾਵੇਗੀ। ਦੋਵਾਂ ਦੇਸ਼ਾਂ ਦੇ ਰਾਜਨੇਤਾ, ਮਸ਼ਹੂਰ ਹਸਤੀਆਂ, ਖਿਡਾਰੀ ਅਤੇ ਕਾਰਪੋਰੇਟ ਨੇਤਾ ਇਸ ਬ੍ਰੇਨਸਟਾਰਮਿੰਗ ਦਾ ਹਿੱਸਾ ਹੋਣਗੇ। ਗਲੋਬਲ ਸਮਿਟ ਦੇ ਜਰਮਨ ਐਡੀਸ਼ਨ ਦਾ ਮੁੱਖ ਆਕਰਸ਼ਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਣਗੇ। ਜਰਮਨੀ ਦੇ ਸਟੁਟਗਾਰਟ ਸ਼ਹਿਰ ਦੇ ਇਤਿਹਾਸਕ ਫੁੱਟਬਾਲ ਮੈਦਾਨ ਐੱਮ.ਐੱਚ.ਪੀ. ਐਰੀਨਾ ਵਿਖੇ 21 ਤੋਂ 23 ਨਵੰਬਰ ਤੱਕ ਹੋਣ ਵਾਲੇ ਗਲੋਬਲ ਸਮਿਟ ਦੀ ਸ਼ੁਰੂਆਤ ਤੋਂ ਪਹਿਲਾਂ ਜਰਮਨੀ ਦੇ ਸਟੁਟਗਾਰਟ ਸਟੇਡੀਅਮ ਚ ਤਿਰੰਗਾ ਮਾਣ ਨਾਲ ਲਹਿਰਾਇਆ ਗਿਆ। ਰਾਸ਼ਟਰੀ ਗੀਤ ਤੋਂ ਬਾਅਦ ਸੰਮੇਲਨ ਦੇ ਰਸਮੀ ਉਦਘਾਟਨ ਦਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਨਰੇਦਰ ਮੋਦੀ ਸੰਬੋਧਨ ਕਰਨਗੇ।

Published on: Nov 22, 2024 11:11 AM