ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ ‘ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ ‘ਤੇ ਵੀ ਸੈਲਾਨੀਆਂ ਦੀ ਭੀੜ
ਅਯੁੱਧਿਆ, ਕਾਸ਼ੀ ਅਤੇ ਵ੍ਰਿੰਦਾਵਨ ਵਰਗੇ ਪ੍ਰਮੁੱਖ ਤੀਰਥ ਅਸਥਾਨਾਂ 'ਤੇ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਜਦੋਂ ਕਿ ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਅੰਬਾਬਾਈ ਮੰਦਿਰ ਅਤੇ ਨਾਸਿਕ ਵਿੱਚ ਤ੍ਰਿਯੰਬਕੇਸ਼ਵਰ ਜਯੋਤਿਰਲਿੰਗ ਵਿੱਚ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਨਵੇਂ ਸਾਲ 2026 ਦੇ ਮੌਕੇ ਤੇ ਭਾਰਤ ਵਿੱਚ ਜਸ਼ਨ ਮਣਾਉਣ ਦਾ ਤਰੀਕਾ ਬਦਲ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਧਾਰਮਿਕ ਅਸਥਾਨਾਂ ‘ਤੇ ਜਾ ਰਹੇ ਹਨ, ਜਿਸ ਕਾਰਨ ਮੰਦਰਾਂ ਵਿੱਚ ਭਾਰੀ ਭੀੜ ਹੈ। ਅਯੁੱਧਿਆ, ਕਾਸ਼ੀ ਅਤੇ ਵ੍ਰਿੰਦਾਵਨ ਵਰਗੇ ਪ੍ਰਮੁੱਖ ਤੀਰਥ ਅਸਥਾਨਾਂ ‘ਤੇ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਤਾਂ ਅੰਮ੍ਰਿਤਸਰ ਸਮੇਤ ਦੇਸ਼ ਦੇ ਵੱਡੇ ਗੁਰਘਰਾਂ ਵਿੱਚ ਵੀ ਸੰਗਤਾਂ ਦਾ ਹੜ੍ਹ ਆਇਆ ਹੋਇਆ ਹੈ। ਜਦੋਂ ਕਿ ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਅੰਬਾਬਾਈ ਮੰਦਿਰ ਅਤੇ ਨਾਸਿਕ ਵਿੱਚ ਤ੍ਰਿਯੰਬਕੇਸ਼ਵਰ ਜਯੋਤਿਰਲਿੰਗ ਵਿੱਚ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਵੈਸ਼ਨੋ ਦੇਵੀ ਵਿਖੇ ਵੀ ਇਹੀ ਹਾਲ ਨਜਰ ਆ ਰਿਹਾ ਹੈ, ਜਿਸ ਕਾਰਨ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਪ੍ਰਸ਼ਾਸਨ ਹਾਈ ਅਲਰਟ ‘ਤੇ ਹੈ।
Published on: Dec 31, 2025 02:00 PM IST