NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

| Edited By: Kusum Chopra

| Aug 11, 2026 | 5:01 PM IST

ਲਾਪਤਾ ਨੌਜਵਾਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਕਾਫ਼ੀ ਭਾਲ ਕਰਨ ਅਤੇ ਪੁਲਿਸ ਦੀ ਮਦਦ ਤੋਂ ਬਾਅਦ ਕੁਝ ਸੀਸੀਟੀਵੀ (CCTV) ਫੁਟੇਜ ਪ੍ਰਾਪਤ ਹੋਈਆਂ ਹਨ। ਇਨ੍ਹਾਂ ਫੁਟੇਜਾਂ ਵਿੱਚ ਜਸਪ੍ਰੀਤ ਸਿੰਘ (21) ਅੰਮ੍ਰਿਤਸਰ ਪਹੁੰਚਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ। ਹਾਲਾਂਕਿ, ਉਸ ਤੋਂ ਬਾਅਦ ਉਹ ਕਿੱਥੇ ਗਿਆ ਅਤੇ ਕਿਸ ਸਾਧਨ ਰਾਹੀਂ ਅੱਗੇ ਵਧਿਆ, ਇਸ ਬਾਰੇ ਹੁਣ ਤੱਕ ਕੋਈ ਠੋਸ ਸੁਨੇਹਾ ਜਾਂ ਸੁਰਾਗ ਨਹੀਂ ਮਿਲ ਸਕਿਆ ਹੈ।

ਨੀਟ (NEET) ਪ੍ਰੀਖਿਆ ਦਾ ਨਤੀਜਾ ਦੇਖਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ 21 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਪਿਛਲੇ 21 ਦਿਨਾਂ ਤੋਂ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੈ। ਪੁੱਤ ਦੇ ਅਚਾਨਕ ਗਾਇਬ ਹੋ ਜਾਣ ਕਾਰਨ ਪਿੰਡ ਮਾਲੇਵਾਲ (ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ) ਦਾ ਰਹਿਣ ਵਾਲਾ ਇਹ ਪਰਿਵਾਰ ਡੂੰਘੇ ਸਦਮੇ ਵਿੱਚ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਲਾਪਤਾ ਨੌਜਵਾਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਕਾਫ਼ੀ ਭਾਲ ਕਰਨ ਅਤੇ ਪੁਲਿਸ ਦੀ ਮਦਦ ਤੋਂ ਬਾਅਦ ਕੁਝ ਸੀਸੀਟੀਵੀ (CCTV) ਫੁਟੇਜ ਪ੍ਰਾਪਤ ਹੋਈਆਂ ਹਨ। ਇਨ੍ਹਾਂ ਫੁਟੇਜਾਂ ਵਿੱਚ ਜਸਪ੍ਰੀਤ ਸਿੰਘ (21) ਅੰਮ੍ਰਿਤਸਰ ਪਹੁੰਚਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ। ਹਾਲਾਂਕਿ, ਉਸ ਤੋਂ ਬਾਅਦ ਉਹ ਕਿੱਥੇ ਗਿਆ, ਇਸਦਾ ਸੁਰਾਗ ਨਹੀਂ ਮਿਲ ਸਕਿਆ ਹੈ।

Published on: Aug 11, 2026 12:01 PM IST
Loading...
Unable to load recommendations.
Follow Us