ਫਰੀਦਕੋਟ ਦਾ ਨਮਨ ਧੀਰ ਖੇਡੇਗਾ IPL 2024, ਮੁੰਬਈ ਇੰਡੀਅਨ ਦਾ ਬਣਿਆ ਹਿੱਸਾ, ਸ਼ਹਿਰ ‘ਚ ਖੁਸ਼ੀ ਦੀ ਲਹਿਰ

| Edited By: Kusum Chopra

| Dec 22, 2023 | 4:49 PM IST

ਨਮਨ ਨਾਲ ਖੇਡਣ ਵਾਲੇ ਖਿਡਾਰੀ ਨੇ ਕਿਹਾ ਕਿ ਉਹ ਅੱਜ ਮਾਨ ਮਹਿਸੂਸ ਕਰ ਰਹੇ ਹਨ ਕਿ ਉਹ ਨਮਨ ਨਾਲ ਖੇਡਦੇ ਰਹੇ ਹਨ ਅਤੇ ਜੋ ਮੁਕਾਮ ਨਮਨ ਨੇ ਹਾਸਿਲ ਕਰ ਲਿਆ ਹੈ ਉਸ ਲਈ ਉਹ ਬਹੁਤ ਖੁਸ਼ ਹਨ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਜਿਹੜੇ ਕੋਚ ਨੇ ਨਮਨ ਨੂੰ ਇਥੋਂ ਤਕ ਪਹੁੰਚਣ ਦਾ ਰਸਤਾ ਦਿਖਾਇਆ ਸੀ ਉਹ ਇਸ ਦੁਨੀਆਂ ਵਿੱਚ ਨਹੀਂ ਹਨ। ਪਰ ਨਮਨ ਨੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ ਹੈ। ਅਗਰ ਅੱਜ ਉਹ ਇਸ ਦੁਨਿਆ ਵਿੱਚ ਹੁੰਦੇ ਤਾਂ ਉਨ੍ਹਾਂ ਨੇ ਬਹੁਤ ਫ਼ਕਰ ਮਹਿਸੂਸ ਕਰਨਾ ਸੀ।

ਫਰੀਦਕੋਟ ਦੇ ਨੌਜਵਾਨ, ਲੜਕੇ ਲੜਕੀਆਂ ਵੀ ਲਗਾਤਾਰ ਵੱਖ ਵੱਖ ਖੇਤਰਾਂ ਵਿਚ ਜ਼ਿਲ੍ਹੇ ਦਾ ਨਾਮ ਚਮਕਾ ਰਹੇ ਹਨ। ਹੁਣ ਤਾਜ਼ਾ ਮਿਸਾਲ ਫਿਰ ਤੋਂ ਦੇਖਣ ਨੂੰ ਮਿਲੀ ਹੈ ਸ਼ਹਿਰ ਦੇ ਇੱਕ ਨੌਜਵਾਨ ਨਮਨ ਧੀਰ ਦੀ ਜਿਸ ਨੇ ਕ੍ਰਿਕਟ ਜਗਤ ਵਿੱਚ ਫਰੀਦਕੋਟ,ਪੰਜਾਬ ਦਾ ਨਾਂਅ ਰੌਸ਼ਨ ਕਰ ਦਿਖਾਇਆ ਹੈ। ਨਮਨ ਨੂੰ ਨੂੰ ਆਈਪੀਏਲ (IPL) ਖੇਡਾਂ ਵਿੱਚ 20 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਜ਼ ਟੀਮ ਲਈ ਨਿਯੁਕਤ ਕੀਤਾ ਹੈ। ਇਹ ਉਪਲਬਧੀ ਪੰਜਾਬ ਲਈ ਇੱਕ ਬਹੁਤ ਵੱਡੀ ਉਪਲਬਧੀ ਹੈ। ਨਮਨ ਧੀਰ ਨੇ ਅੰਡਰ 16 ਵਿੱਚ ਇੱਕ ਪਾਰੀ ਚ 400 ਸਕੋਰ ਬਣਾਇਆ ਸੀ। ਇਸ ਨੂੰ ਦੇਖ ਮੁੰਬਈ ਇੰਡੀਅਨਜ਼ ਵੱਲੋ ਉਸ ਨੂੰ ਖ਼ਰੀਦ ਕੇ IPL ਵਿੱਚ ਸ਼ਾਮਿਲ ਕੀਤਾ ਗਿਆ ਹੈ।
Published on: Dec 22, 2023 04:47 PM IST