Punjab: Drugs ਖਿਲਾਫ ਸਖਤ ਮਾਨਸਾ ਪੁਲਿਸ, 300 ਪੁਲਿਸ ਮੁਲਾਜ਼ਿਮਾਂ ਨੇ ਚਲਾਇਆ Search operation

Jul 25, 2023 | 4:29 PM

ਮਾਨਸਾ ਪੁਲਿਸ ਨੇ ਇਸ ਮੁਹਿੰਮ ਤਹਿਤ 10 ਮੁਕੱਦਮੇ ਦਰਜ ਕੀਤੇ ਹਨ, ਜਿਸ ਵਿੱਚ 135 ਗ੍ਰਾਮ ਹੈਰੋਇਨ 1540 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।

ਮਾਨਸਾ ਪੁਲਿਸ ਵੱਲੋਂ ਅੱਜ ਮਾਨਸਾ ਵਿਖੇ ਨਸ਼ਿਆਂ ਵਿਰੁੱਧ ਸਰਚ ਅਭਿਆਨ ਚਲਾਇਆ ਗਿਆ ਜਿਸ ਵਿੱਚ 300 ਪੁਲਿਸ ਮੁਲਾਜ਼ਮਾਂ ਨੇ ਭਾਗ ਲਿਆ ਏ.ਡੀ.ਜੀ.ਪੀ ਸੁਰਿੰਦਰ ਪਾਲ ਪਰਮਾਰ ਐਸ.ਟੀ.ਐਫ ਦੇ ਡੀ.ਆਈ.ਜੀ ਰਾਮਪਾਲ ਇਸ ਮੌਕੇ ਸ਼ਾਮਿਲ ਹੋਏ ਸੁਰਿੰਦਰ ਪਾਲ ਪਰਮਾਰ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ ਇਸ ਮੁਹਿੰਮ ਤਹਿਤ 10 ਮੁਕੱਦਮੇ ਦਰਜ ਕੀਤੇ ਹਨ, ਜਿਸ ਵਿੱਚ 135 ਗ੍ਰਾਮ ਹੈਰੋਇਨ 1540 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। 13 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਇਸ ਮੌਕੇ ਮਾਨਸਾ ਦੇ ਐਸ.ਐਸ.ਪੀ ਡਾ.ਨਾਨਕ ਸਿੰਘ ਸਮੇਤ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀ ਸ਼ਾਮਿਲ ਹੋਏ।ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਚੰਗੇ ਸਮਾਜ ਦੀ ਸਿਰਜਣਾ ਕਰਨ ਦੀ ਅਪੀਲ ਕੀਤੀ।