ਮੁੱਖਮੰਤਰੀ ਮਾਨ ਨੇ ਸਦਨ ‘ਚ ਕਿਸਾਨਾਂ ਲਈ ਨਹਿਰੀ ਪਾਣੀ ਦੀ ਕੀਤੀ ਗੱਲ, ਕਿਹਾ 1 ਅਪ੍ਰੈਲ ਨੂੰ ਖੇਤਾਂ ‘ਚ ਪਹੁੰਚੇਗਾ ਨਹਿਰੀ ਪਾਣੀ
ਮਾਨ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ ਅਤੇ 1 ਅਪ੍ਰੈਲ ਤੋਂ ਕਿਸਾਨਾਂ ਨੂੰ ਖੇਤਾਂ 'ਚ ਨਹਿਰੀ ਪਾਣੀ ਪਹੁੰਚ ਦਿੱਤਾ ਜਾਵੇਗਾ।
ਪੰਜਾਬ ਵਿਧਾਨਸਭਾ ਦੇ ਬਜਟ ਸੈਸ਼ਨ ਦਾ ਅੱਜ ਤੀਸਰਾ ਦਿਨ ਰਿਹਾ ਜਿਥੇ ਕਈ ਅਹਿਮ ਮੁੱਦੇ ਸਪੀਕਰ ਸਾਹਮਣੇ ਰੱਖੇ ਗਏ। ਮੁੱਖਮੰਤਰੀ ਮਾਨ ਨੇ ਅੱਜ ਸਦਨ ‘ਚ ਬੋਲਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਦੀ ਅਣਦੇਖੀ ਕੀਤੀ ਹੈ। ਮਾਨ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ ਅਤੇ 1 ਅਪ੍ਰੈਲ ਤੋਂ ਕਿਸਾਨਾਂ ਨੂੰ ਖੇਤਾਂ ‘ਚ ਨਹਿਰੀ ਪਾਣੀ ਪਹੁੰਚ ਦਿੱਤਾ ਜਾਵੇਗਾ। ਮਾਨ ਨੇ ਦੱਸਿਆ ਕਿ ਜੰਗੀ ਪੱਧਰ ‘ਤੇ ਇਸ ਲਈ ਨਹਿਰਾਂ ਦੀ ਸਫਾਈ ਦਾ ਕਮ ਜਾਰੀ ਹੈ। ਨਹਿਰੀ ਪਾਣੀ ਦੀ ਨਿਗਰਾਨੀ ਪੁਲਿਸ ਵੱਲੋ ਕੀਤੀ ਜਾਵੇਗੀ।
Published on: Mar 07, 2023 07:11 PM