ਪਹਿਲਾਂ ਬਣਾਈ ਅਸ਼ਲੀਲ ਵੀਡੀਓ … ਫਿਰ ਬਣਾਇਆ ਦਬਾਅ , ਪਰੇਸ਼ਾਨ ਮਾਪਿਆਂ ਨੇ ਕੀਤਾ ਹੈਰਾਨ ਕਰਨ ਵਾਲਾ ਕੰਮ
ਮ੍ਰਿਤਕ ਜਸਵੰਤ ਸਿੰਘ ਪੇਸ਼ੇ ਤੋਂ ਟੈਕਸੀ ਡਰਾਈਵਰ ਸੀ ਅਤੇ ਬਹੁਤ ਹੀ ਚੰਗੇ ਸੁਭਾਅ ਦਾ ਸੀ। ਦੋਵਾਂ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਅਤੇ ਉਨ੍ਹਾਂ ਦੇ ਤਿੰਨ ਬੱਚੇ ਹੁਣ ਅਨਾਥ ਹਨ। ਲਗਾਤਾਰ ਰੋਣ ਕਾਰਨ ਉਹਨਾਂ ਦੀ ਹਾਲਤ ਖਰਾਬ ਹੈ।
ਪੰਜਾਬ ਦੇ ਖੰਨਾ ਵਿੱਚ ਤਿੰਨ ਬੱਚਿਆਂ ਦੇ ਮਾਪਿਆਂ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਨਸਨੀ ਫੈਲ ਗਈ। ਜਦੋਂ ਖੁਦਕੁਸ਼ੀ ਦਾ ਕਾਰਨ ਪਤਾ ਲੱਗਾ ਤਾਂ ਪੁਲਿਸ ਵੀ ਹੈਰਾਨ ਰਹਿ ਗਈ। ਪੋਸਟਮਾਰਟਮ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਨੂੰ ਇੱਕ ਰਾਹਗੀਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਸਰਹਿੰਦ ਨਹਿਰ ਦੇ ਕੰਢੇ ਇੱਕ ਕਾਰ ਅਣ ਪਛਾਤੀ ਖੜ੍ਹੀ ਹੈ। ਕਾਰ ਦੇ ਕੋਲ ਚੱਪਲਾਂ ਅਤੇ ਇੱਕ ਮੋਬਾਈਲ ਫੋਨ ਵੀ ਪਿਆ ਸੀ। ਜਦੋਂ ਪੁਲਿਸ ਅਧਿਕਾਰੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਕਾਰ ਦੇ ਕੋਲ ਚੱਪਲਾਂ ਤੇ ਇੱਕ ਮੋਬਾਈਲ ਫੋਨ ਸੀ। ਇਸ ਦੌਰਾਨ ਪਰਿਵਾਰਕ ਮੈਂਬਰ ਵੀ ਦੋਵਾਂ ਨੂੰ ਲੱਭਦੇ ਹੋਏ ਮੌਕੇ ਤੇ ਪਹੁੰਚ ਗਏ। ਫਿਰ ਉਹਨਾਂ ਦੀ ਲਾਸ਼ ਨਹਿਰ ਵਿੱਚੋਂ ਕੱਢੀ ਗਈ।
