ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ Punjabi news - TV9 Punjabi

ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ

Published: 

13 Apr 2024 16:29 PM

ਸੂਤਰਾਂ ਅਨੁਸਾਰ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਸਨ ਪਰ ਹਾਈਕਮਾਂਡ ਇੱਥੋਂ ਵੜਿੰਗ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ। ਕਿਉਂਕਿ ਕਾਂਗਰਸ ਇੱਥੋਂ ਕੋਈ ਮਜ਼ਬੂਤ ​​ਉਮੀਦਵਾਰ ਖੜ੍ਹਾ ਕਰਨਾ ਚਾਹੁੰਦੀ ਹੈ, ਜੋ ਇਸ ਸੀਟ ਨੂੰ ਜਿੱਤ ਸਕੇ। ਇਸ ਸੀਟ 'ਤੇ ਅਕਾਲੀ ਦਲ ਦਾ ਐਮਪੀ ਹੈ। ਜਦੋਂ ਰਾਜਾ ਵੜਿੰਗ ਨਾਲ ਚੋਣ ਲੜਨ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸੂਬਾ ਕਾਂਗਰਸ ਦੇ ਪ੍ਰਧਾਨ ਹਨ ਅਤੇ ਪੂਰੇ ਸੂਬੇ ਵਿੱਚ ਕਾਂਗਰਸ ਦੀ ਗਾਰੰਟੀ ਦੇ ਪੋਸਟਰ ਲਗਾਏ ਜਾਣਗੇ। ਬਠਿੰਡਾ ਤੋਂ ਦਾਅਵੇਦਾਰੀ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਜੋ ਵੀ ਫੈਸਲਾ ਕਰੇਗੀ ਉਹ ਕਰਨਗੇ।

Follow Us On

ਰਾਜਾ ਵੜਿੰਗ ਦੇ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦੀ ਚਰਚਾ ਸ਼ੁਰੂ ਹੋ ਗਈ ਹੈ ਕਿਉਂਕਿ ਸ਼ਹਿਰ ਵਿੱਚ ਰਾਜਾ ਵੜਿੰਗ ਦੇ ਪੋਸਟਰ ਲਗਾ ਦਿੱਤੇ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ ਰਾਜਾ ਵਡਿੰਗ ਦੇ ਨਾਲ-ਨਾਲ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਵੜਿੰਗ ਬਠਿੰਡਾ ਤੋਂ ਚੋਣ ਲੜ ਸਕਦੇ ਹਨ। ਅਜੇ ਤੱਕ ਪੰਜਾਬ ਵਿੱਚ ਕਾਂਗਰਸ ਨੇ ਕੋਈ ਉਮੀਦਵਾਰ ਐਲਾਨਿਆ ਨਹੀਂ ਹੈ ਪਰ ਇਸ ਤੋਂ ਪਹਿਲਾਂ ਹੀ ਲੱਗੇ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਬਠਿੰਡਾ ਤੋਂ ਵੜਿੰਗ ਹੀ ਉਮੀਦਵਾਰ ਹੋ ਸਕਦੇ ਹਨ।

ਦੂਜੇ ਪਾਸੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਪੋਸਟਰ ਵੀ ਬਠਿੰਡਾ ਵਿੱਚ ਲਾਏ ਗਏ ਹਨ। ਇਸ ਦਾ ਮਤਲਬ ਇਹ ਤੈਅ ਹੈ ਕਿ ਇਕ ਵਾਰ ਫਿਰ ਹਰਸਿਮਰਤ ਬਾਦਲ ਹੀ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹੋਣਗੇ। ਹਰਸਿਮਰਤ ਬਾਦਲ ਤਿੰਨ ਵਾਰ ਬਠਿੰਡਾ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਹਨ। ਇਹ ਵੀ ਚਰਚਾ ਸੀ ਕਿ ਹਰਸਿਮਰਤ ਬਾਦਲ ਦੀ ਸੀਟ ਬਦਲੀ ਜਾ ਸਕਦੀ ਹੈ ਪਰ ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਪੋਸਟਰ ਲਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਚੌਥੀ ਵਾਰ ਚੋਣ ਲੜੇਗੀ।

Tags :
Exit mobile version