ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ ‘ਐਮਰਜੈਂਸੀ’ ਕਿਉਂ ਫਸ ਗਈ?

| Edited By: Ramandeep Singh

Sep 05, 2024 | 7:14 PM

ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਸੀ। ਉਹ ਆਪਣੀ ਫਿਲਮ ਦਾ ਪ੍ਰਮੋਸ਼ਨ ਵੀ ਕਰ ਰਹੀ ਸੀ ਪਰ ਫਿਲਮ ਦਾ ਵਿਰੋਧ ਇੰਨਾ ਵਧ ਗਿਆ ਕਿ ਇਸ ਫਿਲਮ ਨੂੰ ਸੈਂਸਰ ਬੋਰਡ ਨੇ ਅਜੇ ਤੱਕ ਸਰਟੀਫਿਕੇਟ ਨਹੀਂ ਦਿੱਤਾ ਹੈ ਜਿਵੇਂ ਹੀ ਇਸ ਫਿਲਮ ਦਾ ਟ੍ਰੇਲਰ ਸਾਹਮਣੇ ਆਇਆ, ਇਸ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਆਪਣਾ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਸੈਂਸਰ ਬੋਰਡ ਨੇ ਉਨ੍ਹਾਂ ਦੀ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਹੈ, ਪਰ ਹੁਣ। ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾ ਰਿਹਾ ਹੈ।

ਫਿਲਮਾਂ ਇੰਝ ਹੀ ਰਿਲੀਜ਼ ਹੋਵੇਗੀ ਜਾਂ ਕੱਟ ਲਗਾ ਕੇ ਰਿਲੀਜ਼ ਹੋਵੇਗੀ ਇਨ੍ਹਾਂ ਸਭ ਚੀਜ਼ਾਂ ਦਾ ਧਿਆਨ ਸੈਂਸਰ ਬੋਰਡ ਯਾਨੀ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਰੱਖਦਾ। ਉਹ ਕਿਸ ਕਿਸ ਤਰ੍ਹਾਂ ਫਿਲਮਾਂ ਨੂੰ ਸਰਟੀਫਿਕੇਟ ਜਾਰੀ ਕਰਦਾ ਹੈ, ਕਿਸ ਤਰ੍ਹਾਂ ਦੇ ਸਰਟੀਫਿਕੇਟ ਹੁੰਦੇ ਹਨ ਅਤੇ ਇਸ ਸਰਟੀਫਿਕੇਸ਼ਨ ਨੂੰ ਲੈ ਕੇ ਵਿਵਾਦ ਖੜ੍ਹਾ ਕਿਉਂ ਹੋ ਗਿਆ ਹੈ। ਵੀਡੀਓ ਦੇਖੋ…