Kisan Protest: ਹੁਣ ਅਣਮਿੱਥੇ ਸਮੇਂ ਲਈ ਕਿਸਾਨਾਂ ਨੇ ਜਾਮ ਕੀਤੇ ਹਾਈਵੇਅ, ਸਰਕਾਰ ‘ਤੇ ਲਾਏ ਇਹ ਆਰੋਪ

| Edited By: Kusum Chopra

| Oct 26, 2024 | 4:06 PM

Farmer Protest: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਫੂਡ ਸਪਲਾਈ ਮੰਤਰੀ ਨਾਲ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਈ ਹੈ। ਸ਼ੈਲਰ ਮਾਲਕਾਂ ਦੀ ਮੰਗ ਸੀ ਕਿ ਝੋਨੇ ਤੋਂ ਘੱਟ ਚੌਲ ਕੱਢੇ ਜਾਣ ਅਤੇ ਉਨ੍ਹਾਂ ਨੂੰ 2-3 ਕਿਲੋ ਦੀ ਜ਼ਿਆਦਾ ਛੋਟ ਦਿੱਤੀ ਜਾਵੇ। ਕੇਂਦਰ ਨੇ ਜਲਦੀ ਟੀਮਾਂ ਭੇਜਣ ਦੀ ਗੱਲ ਕੀਤੀ ਸੀ ਪਰ ਅੱਜ ਤੱਕ ਟੀਮਾਂ ਨਹੀਂ ਪੁੱਜੀਆਂ ਅਤੇ ਕਿਸਾਨ ਵੀ ਝੋਨਾ ਨਹੀਂ ਚੁੱਕ ਰਹੇ।

ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਜੁਆਇੰਟ ਫੋਰਮ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ ਤੋਂ ਪੰਜਾਬ ਦੇ 4 ਹਾਈਵੇ ਜਾਮ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਧੇਰ ਨੇ ਇਲਜ਼ਾਮ ਲਾਇਆ ਕਿ ਹੁਣ ਭਾਜਪਾ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ, ਜੋ ਖੁਦ ਭਾਜਪਾ ਵਿੱਚ ਹਨ, ਪ੍ਰਧਾਨ ਮੰਤਰੀ ਨੂੰ ਜਾਣਦੇ ਹਨ ਤਾਂ ਉਨ੍ਹਾਂ ਨੂੰ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਅੱਜ ਦਿੱਲੀ ਜਾ ਰਹੇ ਹਨ। ਕੇਜਰੀਵਾਲ ਖੁਦ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ, ਨਹੀਂ ਤਾਂ ਪੂਰਾ ਪੰਜਾਬ ਬੰਦ ਕਰ ਦਿੱਤਾ ਜਾਵੇਗਾ।

Published on: Oct 26, 2024 04:05 PM