Karwa Chauth: ਚੰਡੀਗੜ੍ਹ ਵਿੱਚ ਕਰਵਾ ਚੌਥ ਦੀਆਂ ਰੌਣਕਾਂ, ਮਹਿੰਦੀ ਵਾਲਿਆਂ ਕੋਲ ਭਾਰੀ ਭੀੜ
ਕਰਵਾ ਚੌਥ ਦਾ ਵਰਤ ਪਤੀ-ਪਤਨੀ ਵਿਚਕਾਰ ਡੂੰਘੇ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਪਵਿੱਤਰ ਤਿਉਹਾਰ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਆਉਂਦਾ ਹੈ। ਇਸ ਦਿਨ, ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ, ਸਿਹਤ ਅਤੇ ਖੁਸ਼ੀ ਲਈ ਪ੍ਰਾਰਥਨਾ ਕਰਦੇ ਹੋਏ ਨਿਰਜਲਾ ਵਰਤ ਰੱਖਦੀਆਂ ਹਨ।
ਕਰਵਾ ਚੌਥ ਦੇ ਪਵਿੱਤਰ ਤਿਉਹਾਰ ਨੂੰ ਪਤੀ-ਪਤਨੀ ਵਿਚਕਾਰ ਡੂੰਘੇ ਪਿਆਰ, ਤਿਆਗ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਰਵਾ ਚੌਥ ਦਾ ਵਰਤ ਵਿਆਹੀਆਂ ਔਰਤਾਂ ਲਈ ਵਿਸ਼ੇਸ਼ ਜਸ਼ਨ ਦਾ ਤਿਊਹਾਰ ਹੁੰਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਵਰਤ ਨੂੰ ਵਿਧੀ ਪੁਰਵਕ ਕਰਨ ਨਾਲ ਪਤੀ ਦੀ ਉਮਰ ਲੰਬੀ ਹੁੰਦੀ ਹੈ ਅਤੇ ਵਿਆਹੁਤਾ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਯਕੀਨੀ ਬਣਦੀ ਹੈ। ਇਹ ਵਰਤ ਪਤੀ-ਪਤਨੀ ਵਿਚਕਾਰ ਭਾਵਨਾਤਮਕ ਬੰਧਨ ਅਤੇ ਸ਼ਰਧਾ ਨੂੰ ਮਜ਼ਬੂਤ ਕਰਦਾ ਹੈ। ਔਰਤਾਂ ਇਸ ਪੱਵਿਤਰ ਤਿਊਹਾਰ ਦੀ ਤਿਆਰੀ ਕਈ ਦਿਨ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੰਦੀਆਂ ਹਨ। ਸ਼ਿੰਗਾਰ ਦੇ ਸਮਾਨ ਤੋਂ ਲੈ ਕੇ ਮਹਿੰਦੀ ਲਗਵਾਉਣ ਤੱਕ, ਹਰ ਚੀਜ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਸਕਦਾ ਹੈ। ਚੰਡੀਗੜ੍ਹ ਦੇ ਬਾਜਾਰਾਂ ਵਿੱਚ ਵੀ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਟੀਵੀ9 ਨੇ ਇਸ ਮੌਕੇ ਬਾਜਾਰ ਦਾ ਜਾਇਜਾ ਲਿਆ ਅਤੇ ਨਾਲ ਹੀ ਔਰਤਾਂ ਅਤੇ ਦੁਕਾਨਦਾਰਾਂ ਨਾਲ ਖਾਸ ਗੱਲਬਾਤ ਵੀ ਕੀਤੀ। ਵੇਖੋ ਵੀਡੀਓ…
Published on: Oct 09, 2025 05:13 PM
Latest Videos
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO