ਕਪੂਰਥਲਾ ‘ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ

| Edited By: Kusum Chopra

| Jul 22, 2025 | 3:20 PM IST

ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਪੰਚ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਗੁਰਪ੍ਰੀਤ ਉਰਫ਼ ਗੋਪੀ ਵਜੋਂ ਹੋਈ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੰਜਾਬ ਦੇ ਫਗਵਾੜਾ ਵਿੱਚ ਗੁਆਂਢੀਆਂ ਦੀ ਕੰਧ ਨੂੰ ਲੈ ਕੇ ਆਪਸ ਵਿੱਚ ਝੜਪ ਹੋ ਗਏ। ਗੁਆਂਢੀ ਪੰਚ ਨੇ ਔਰਤ ਦੇ ਸਿਰ ‘ਤੇ ਬੇਲਚੇ ਨਾਲ 5 ਵਾਰ ਵਾਰ ਕੀਤੇ। ਜਦੋਂ ਔਰਤ ਦੇ ਦਿਵਆਂਗ ਪਤੀ ਵ੍ਹੀਲਚੇਅਰ ‘ਤੇ ਬੈਠਾ ਸੀ ਉਸ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਚ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਪੰਚ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਕੁੱਟਮਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਔਰਤ ਨੂੰ ਮਾਰਨ ਲਈ ਭੱਜਦਾ ਰਿਹਾ। ਪੰਚ ਨੇ ਕੁਹਾੜੀ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਨੇ ਉਸਨੂੰ ਰੋਕ ਲਿਆ। ਇਹ ਘਟਨਾ ਰਿਹਾਨਾ ਜੱਟਾ ਪਿੰਡ ਵਿੱਚ ਵਾਪਰੀ। ਪੀੜਤ ਪਰਿਵਾਰ ਨੇ ਲੜਾਈ ਦੀ ਵੀਡੀਓ ਵੀ ਰਿਕਾਰਡ ਕੀਤੀ ਹੈ। ਵੀਡੀਓ ਵਿੱਚ, ਪੰਚ ਔਰਤ ਨੂੰ ਕਹਿ ਰਿਹਾ ਹੈ ਕਿ ਤੂੰ ਮੈਨੂੰ ਬੁਰਾ-ਭਲਾ ਬੋਲਦੀ ਹੈਂ। ਔਰਤ ਉਸ ‘ਤੇ ਦੁਰਵਿਵਹਾਰ ਕਰਨ ਦਾ ਵੀ ਆਰੋਪ ਲਗਾ ਰਹੀ ਹੈ।

Published on: Jul 22, 2025 03:11 PM IST