ਰੂਸ ਤੋਂ ਜਲੰਧਰ ਪਰਤੇ ਨੌਜਵਾਨ ਨੇ ਸੁਣਾਈ ਹੱਢ-ਬੀਤੀ, ਕਿਵੇਂ ਏਜੰਟ ਕਰਦੇ ਹਨ ਥੋਖਾ?

| Edited By: Abhishek Thakur

Sep 07, 2025 | 8:43 AM IST

ਜਲੰਧਰ ਦੇ ਨੌਜਵਾਨ ਨੇ ਰੂਸ ਤੋਂ ਵਾਪਸ ਆ ਕੇ ਦੱਸਿਆ ਕਿ ਕਿਵੇਂ ਏਜੰਟ ਗੈਰ-ਕਾਨੂੰਨੀ ਢੰਗ ਨਾਲ ਭਾਰਤੀਆਂ ਨੂੰ ਰੂਸੀ ਫੌਜ ਵਿੱਚ ਭਰਤੀ ਕਰ ਰਹੇ ਹਨ। ਉਸ ਨੇ ਰੂਸੀ ਫੌਜ ਵਿੱਚ ਫਸੇ ਹੋਰ ਭਾਰਤੀਆਂ ਦੀ ਭਾਰਤ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਜਲੰਧਰ ਦੇ ਨੌਜਵਾਨ ਨੇ ਏਜੰਟਾਂ ਵੱਲੋਂ ਕੀਤੀ ਜਾਣ ਵਾਲੀ ਥੋਖਾਥੜੀ ਦਾ ਜ਼ਿਕਰ ਵੀ ਕੀਤਾ। ਇਸ ਦੌਰਾਨ ਉਸ ਨੇ ਪੂਰੀ ਹੱਢ-ਬੀਤੀ ਸੁਣਾਈ।

ਰੂਸ ਅਤੇ ਯੂਕਰੇਨ ਵਿਚਕਾਰ ਜੰਗ ਸ਼ੁਰੂ ਹੋਏ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਕਈ ਦੇਸ਼ਾਂ ਨੇ ਇਸ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਜੰਗ ਅਜੇ ਵੀ ਜਾਰੀ ਹੈ। ਬਹੁਤ ਸਾਰੇ ਭਾਰਤੀ ਅਜੇ ਵੀ ਰੂਸ-ਯੂਕਰੇਨ ਜੰਗ ਵਿੱਚ ਫਸੇ ਹੋਏ ਹਨ ਅਤੇ ਭਾਰਤ ਵਾਪਸ ਆਉਣ ਲਈ ਸਰਕਾਰ ਤੋਂ ਮਦਦ ਦੀ ਬੇਨਤੀ ਕਰ ਰਹੇ ਹਨ। ਹਾਲ ਹੀ ਵਿੱਚ, ਰੂਸ ਤੋਂ ਵਾਪਸ ਆਏ ਪੰਜਾਬ ਦੇ ਜਲੰਧਰ ਦੇ ਇੱਕ ਨੌਜਵਾਨ ਨੇ ਰੂਸ ਦੀ ਸਥਿਤੀ ਬਾਰੇ ਆਪਣੀ ਜਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉਸ ਨੇ ਦੱਸਿਆ ਕਿ ਕਿਵੇਂ ਉੱਥੋਂ ਦੇ ਏਜੰਟ ਰੂਸੀ ਫੌਜ ਵਿੱਚ ਭਾਰਤੀ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਭਰਤੀ ਕਰ ਰਹੇ ਹਨ ਅਤੇ ਰੂਸੀ ਫੌਜ ਵਿੱਚ ਕੰਮ ਕਰਨ ਵਾਲੇ ਕੁਝ ਲੋਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਵਾਪਸ ਬੁਲਾਉਣ ਲਈ ਮਦਦ ਦੀ ਬੇਨਤੀ ਕਰ ਰਹੇ ਹਨ।