ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?
ਪੁਲਿਸ ਨੂੰ ਦਿੱਤੇ ਆਪਣੇ ਇਕਬਾਲੀਆ ਬਿਆਨ ਵਿੱਚ ਦੀਪਕ ਨੇ ਕਿਹਾ- ਲੋਕ ਮੈਨੂੰ ਤਾਅਨੇ ਮਾਰਦੇ ਸਨ ਕਿ ਮੈਂ ਆਪਣੀ ਧੀ ਦੇ ਪੈਸਿਆਂ ਤੇ ਜੀ ਰਿਹਾ ਹਾਂ। ਲੋਕ ਮੇਰੀ ਧੀ ਤੇ ਗੰਦੇ ਆਰੋਪ ਲਗਾਉਂਦੇ ਸਨ ਕਿ ਉਹ ਗਲਤ ਕੰਮ ਕਰਦੀ ਹੈ। ਮੈਂ ਇਹ ਸਭ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ। ਮੈਂ ਰਾਧਿਕਾ ਨੂੰ ਅਕੈਡਮੀ ਬੰਦ ਕਰਨ ਲਈ ਵੀ ਕਿਹਾ ਸੀ। ਪਰ ਉਸਨੇ ਮੇਰੀ ਗੱਲ ਨਹੀਂ ਸੁਣੀ। ਇਸੇ ਕਰਕੇ ਮੈਂ ਲੋਕਾਂ ਦੇ ਤਾਅਨਿਆਂ ਤੋਂ ਤੰਗ ਆ ਕੇ ਉਸਨੂੰ ਮਾਰ ਦਿੱਤਾ।
ਇਸ ਮਾਮਲੇ ਵਿੱਚ ਇੱਕ ਹੋਰ ਐਂਗਲ ਵੀ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਰਾਧਿਕਾ ਨੇ ਪਿਛਲੇ ਸਾਲ ਇੱਕ ਗਾਣੇ ਵਿੱਚ ਕੰਮ ਕੀਤਾ ਸੀ। ਇਸ ਗਾਣੇ ਦਾ ਨਾਮ ਕਾਰਵਾਂ ਸੀ, ਜਿਸਨੂੰ ਜ਼ੀਸ਼ਾਨ ਅਹਿਮਦ ਨੇ ਪ੍ਰੋਡਿਊਸ ਕੀਤਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਧਿਕਾ ਸੋਸ਼ਲ ਮੀਡੀਆ ਇੰਫਲੂਐਂਸਰ ਬਣਨਾ ਚਾਹੁੰਦੀ ਸੀ। ਜਦੋਂ ਕਿ, ਰਾਧਿਕਾ ਦੇ ਪਿਤਾ ਉਸਨੂੰ ਗਾਣੇ ਦੀ ਵੀਡੀਓ ਡਿਲੀਟ ਕਰਨ ਲਈ ਕਹਿ ਰਹੇ ਸਨ। ਜਦੋਂ ਰਾਧਿਕਾ ਨੇ ਉਸਦੀ ਗੱਲ ਨਹੀਂ ਸੁਣੀ ਤਾਂ ਉਨ੍ਹਾਂ ਦੇ ਪਿਤਾ ਨੇ ਉਸਨੂੰ ਮਾਰ ਦਿੱਤਾ। ਫਿਲਹਾਲ, ਇਸਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
