ICC Women World Cup 2025 ‘ਚ Team India ਦੀ ਜਿੱਤ ‘ਤੇ ਅਮਨਜੋਤ ਕੌਰ ਦੇ ਘਰ ਜਸ਼ਨ, ਬੇਸਬਰੀ ਨਾਲ ਧੀ ਦੀ ਉਡੀਕ
ਉਹ ਆਪਣੀ ਧੀ ਦੇ ਸਵਾਗਤ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਪਰਿਵਾਰ ਨੇ ਕਿਹਾ ਕਿ ਅਮਨਜੋਤ ਨੂੰ ਮਠਿਆਈਆਂ ਪਸੰਦ ਨਹੀਂ ਹਨ, ਇਸ ਲਈ ਉਸਦੀ ਮਾਂ ਉਸਦੇ ਲਈ ਰਾਜਮਾ-ਚਾਵਲ ਬਣਾਵੇਗੀ।
ਭਾਰਤੀ ਮਹਿਲਾ ਟੀਮ ਨੇ ਵਿਸ਼ਵ ਕੱਪ ਫਾਈਨਲ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਜਿੱਤ ਵਿੱਚ ਮੋਹਾਲੀ ਦੀ ਧੀ ਅਮਨਜੋਤ ਕੌਰ ਨੇ ਮੁੱਖ ਭੂਮਿਕਾ ਨਿਭਾਈ। ਇਸ ਜਿੱਤ ਤੋਂ ਬਾਅਦ ਘਰ ਵਿੱਚ ਜਸ਼ਨ ਦਾ ਮਾਹੌਲ ਹੈ। ਪਰਿਵਾਰ ਦੇ ਮੈਂਬਰਾਂ ਨੇ ਸਵੇਰੇ-ਸਵੇਰੇ ਢੋਲ ਦੀ ਥਾਪ ‘ਤੇ ਭੰਗੜਾ ਪਾਇਆ। ਉਹ ਆਪਣੀ ਧੀ ਦੇ ਸਵਾਗਤ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਪਰਿਵਾਰ ਨੇ ਕਿਹਾ ਕਿ ਅਮਨਜੋਤ ਨੂੰ ਮਠਿਆਈਆਂ ਪਸੰਦ ਨਹੀਂ ਹਨ, ਇਸ ਲਈ ਉਸਦੀ ਮਾਂ ਉਸਦੇ ਲਈ ਰਾਜਮਾ-ਚਾਵਲ ਬਣਾਵੇਗੀ। ਚੈਂਪੀਅਨ ਧੀ ਦਾ ਸਵਾਗਤ ਫੁੱਲਾਂ ਦੇ ਹਾਰਾਂ ਅਤੇ ਢੋਲ ਨਾਲ ਕੀਤਾ ਜਾਵੇਗਾ। ਟੀਵੀ9 ਪੰਜਾਬੀ ਨੇ ਅਮਨਜੋਤ ਦੇ ਪਰਿਵਾਰ ਨਾਲ ਖਾਸ ਗੱਲਬਾਤ ਕੀਤੀ ਹੈ। ਵੇਖੋ ਵੀਡੀਓ
Published on: Nov 03, 2025 03:58 PM IST
