ਟੀਮ ਇੰਡੀਆ ਨੇ ਤੋੜਿਆ ਇੰਗਲੈਂਡ ਦਾ ਘਮੰਡ, ਓਵਲ ਟੈਸਟ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ

| Edited By: Kusum Chopra

| Aug 04, 2025 | 7:20 PM IST

Oval Test:: ਹੈਰੀ ਬਰੂਕ ਅਤੇ ਜੋ ਰੂਟ ਦੇ ਸੈਂਕੜਿਆਂ ਨੇ ਇਸ ਮੈਚ ਵਿੱਚ ਇੰਗਲੈਂਡ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾ ਦਿੱਤਾ ਸੀ। ਪਰ ਅਚਾਨਕ ਤੀਜੇ ਸੈਸ਼ਨ ਵਿੱਚ, ਪ੍ਰਸਿਧ ਦੀ ਘਾਤਕ ਗੇਂਦਬਾਜ਼ੀ ਨੇ ਟੀਮ ਇੰਡੀਆ ਨੂੰ ਵਾਪਸ ਲਿਆਂਦਾ ਅਤੇ ਫਿਰ ਆਖਰੀ ਦਿਨ ਸਿਰਾਜ ਨੇ ਇੰਗਲੈਂਡ ਦੀ ਪਾਰੀ ਨੂੰ ਤਬਾਹ ਕਰ ਦਿੱਤਾ।

Oval Test: ਟੀਮ ਇੰਡੀਆ ਨੇ ਓਵਲ ਦੇ ਇਤਿਹਾਸਕ ਮੈਦਾਨ ‘ਤੇ ਆਪਣੀ ਜਿੱਤ ਦੀ ਇੱਕ ਹੋਰ ਯਾਦਗਾਰ ਕਹਾਣੀ ਜੋੜੀ। ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਦੀ ਘਾਤਕ ਗੇਂਦਬਾਜ਼ੀ ਦੇ ਦੱਮ ‘ਤੇ, ਟੀਮ ਇੰਡੀਆ ਨੇ ਇੱਕ ਰੋਮਾਂਚਕ ਮੈਚ ਵਿੱਚ ਇੰਗਲੈਂਡ ਤੋਂ ਜਿੱਤ ਖੋਹ ਲਈ ਅਤੇ ਓਵਲ ਟੈਸਟ 6 ਦੌੜਾਂ ਨਾਲ ਜਿੱਤਿਆ। ਸਿਰਾਜ ਨੇ ਦੂਜੀ ਪਾਰੀ ਵਿੱਚ 5 ਵਿਕਟਾਂ ਸਮੇਤ ਮੈਚ ਵਿੱਚ 9 ਵਿਕਟਾਂ ਲਈਆਂ ਅਤੇ ਟੀਮ ਇੰਡੀਆ ਦੀ ਜਿੱਤ ਦਾ ਸਟਾਰ ਬਣ ਗਿਆ। ਇਸ ਦੇ ਨਾਲ, ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ 5 ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਪਿੱਛੇ ਰਹਿਣ ਤੋਂ ਬਾਅਦ ਇਸਨੂੰ 2-2 ਨਾਲ ਡਰਾਅ ਨਾਲ ਅੰਤ ਕਰ ਦਿੱਤਾ।

Published on: Aug 04, 2025 07:18 PM IST