Tarn Taran ਵਿੱਖੇ Rakhi ਦੀ ਧੂਮਧਾਮ ਵਿੱਚ ਪਰਿਵਾਰ ‘ਚ ਪਸਰਿਆ ਮਾਤਮ, ਨਸ਼ੇ ਨੇ ਲਿੱਤੀ ਮਾਸੂਮ ਦੀ ਜਾਨ| Punjab Nasha
ਪੰਜਾਬ ਵਿੱਚ ਨਸ਼ੀਆਂ ਨਾਲ ਹੋ ਰਹਿਆਂ ਨੌਜਵਾਨਾਂ ਦੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹਿਆਂ। ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਦੇ ਪਿੰਡ ਛਿੱਡਣ ਵਿਖੇ ਰੱਖੜੀ ਵਾਲੇ ਦਿਨ ਨਸ਼ੇ ਨੇ ਭੈਣ ਤੋਂ ਉਸ ਦੇ ਭਰਾ ਨੂੰ ਖੋਹ ਲਿਆ। ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪਿੰਡ ਵਿੱਚ ਨਸ਼ਾ ਘਰ-ਘਰ ਜਾ ਕੇ ਵੇਚਿਆ ਜਾ ਰਿਹਾ ਹੈ।
ਪੰਜਾਬ ਵਿੱਚ ਨਸ਼ੀਆਂ ਨਾਲ ਹੋ ਰਹਿਆਂ ਨੌਜਵਾਨਾਂ ਦੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹਿਆਂ। ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਦੇ ਪਿੰਡ ਛਿੱਡਣ ਵਿਖੇ ਰੱਖੜੀ ਵਾਲੇ ਦਿਨ ਨਸ਼ੇ ਨੇ ਭੈਣ ਤੋਂ ਉਸ ਦੇ ਭਰਾ ਨੂੰ ਖੋਹ ਲਿਆ। ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪਿੰਡ ਵਿੱਚ ਨਸ਼ਾ ਘਰ-ਘਰ ਜਾ ਕੇ ਵੇਚਿਆ ਜਾ ਰਿਹਾ ਹੈ।
ਮ੍ਰਿਤਕ ਦੀ ਭੈਣ ਨਵਦੀਪ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਪੂਰਾ ਭਾਰਤ ਰੱਖੜੀ ਦਾ ਤਿਉਹਾਰ ਮਨਾ ਰਿਹਾ ਸੀ ਪਰ ਰੱਖੜੀ ਨੂੰ ਉਸ ਦਾ ਭਰਾ ਉਸ ਤੋਂ ਵਿਛੜ ਗਿਆ। ਉਸ ਨੇ ਦੱਸਿਆ ਕੀ ਉਸ ਦੇ ਭਰਾ ਦਾ ਨਾਮ ਦਿਲ ਸੀ, ਸਾਰੇ ਉਸ ਨੂੰ ਪਿਆਰ ਨਾਲ ਦਿਲਾ ਕਹਿੰਦੇ ਸਨ। ਰੱਖੜੀ ਦੀ ਸਵੇਰ ਉਸ ਨੇ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹੀ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨੂੰ ਮਿਲਣ ਲਈ ਬਾਹਰ ਚਲਾ ਗਿਆ।
ਇਸ ਤੋਂ ਬਾਅਦ ਦੁਪਹਿਰ ਸਮੇਂ ਉਹ ਕਿਧਰੋਂ ਨਸ਼ੀਲੇ ਪਦਾਰਥਾਂ ਦਾ ਪੈਕੇਟ ਲੈ ਕੇ ਆਇਆ ਅਤੇ ਸਿੱਧਾ ਬਾਥਰੂਮ ਚਲਾ ਗਿਆ। ਉਥੇ ਹੀ ਉਸ ਨੇ ਟੀਕਾ ਲਗਾਇਆ ਅਤੇ ਉਸ ਦੀ ਮੌਤ ਹੋ ਗਈ। ਜਦੋਂ ਕਾਫੀ ਦੇਰ ਤੱਕ ਬਾਥਰੂਮ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਪਿਤਾ ਨੇ ਦਰਵਾਜ਼ਾ ਖੋਲ੍ਹਿਆ। ਦਿਲ ਦੀ ਲਾਸ਼ ਅੰਦਰ ਪਈ ਸੀ ਅਤੇ ਉਸ ਦੀ ਬਾਂਹ ਵਿਚ ਨਸ਼ੇ ਦਾ ਟੀਕਾ ਲੱਗਾ ਹੋਇਆ ਸੀ।
ਨਸ਼ਾ ਪੰਜਾਬ ਦਾ ਸਭ ਤੋਂ ਵੱਡਾ ਦਰਦ ਹੈ। ਇੱਥੇ ਹਰ ਦੂਜੇ ਦਿਨ ਔਸਤਨ ਇੱਕ ਮੌਤ ਨਸ਼ੇ ਕਾਰਨ ਹੋ ਰਹੀ ਹੈ। 9 ਲੱਖ ਲੋਕ ਨਸ਼ਾ ਛੁਡਾਊ ਕੇਂਦਰਾਂ ਵਿੱਚ ਰਜਿਸਟਰਡ ਹਨ ਅਤੇ 25 ਲੱਖ ਤੋਂ ਵੱਧ ਨਸ਼ੇੜੀ ਹਨ। ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲੀ ਉਮਰ ਦੇ ਬੱਚੇ ਅਤੇ ਵਿਆਹ ਯੋਗ ਉਮਰ ਦੇ ਨੌਜਵਾਨ ਹਨ। ਸਰਹੱਦ ਰਾਹੀਂ ਆਉਣ ਵਾਲੇ ਨਸ਼ਿਆਂ ਦੀ ਹੋਮ ਡਲਿਵਰੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੀਤੀ ਜਾ ਰਹੀ ਹੈ।
ਐਨਸੀਆਰਬੀ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ 2017 ਤੋਂ 2021 ਤੱਕ ਯਾਨੀ 4 ਸਾਲਾਂ ਵਿੱਚ ਨਸ਼ੇ ਕਾਰਨ 272 ਮੌਤਾਂ ਹੋਈਆਂ ਹਨ। 2020 ਵਿੱਚ ਕੋਰੋਨਾ ਕਾਰਨ ਜ਼ੀਰੋ ਮੌਤਾਂ ਦਿਖਾਈਆਂ ਗਈਆਂ। ਫਿਰ 2022 ਤੋਂ ਹੁਣ ਤੱਕ 19 ਮਹੀਨਿਆਂ ਵਿੱਚ ਮੌਤਾਂ ਦੀ ਗਿਣਤੀ 272 ਹੋ ਗਈ ਹੈ। 19 ਮਹੀਨਿਆਂ ਦੇ ਇਹ ਅੰਕੜੇ ਸਿਰਫ਼ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਹਨ, ਸਿਰਫ਼ ਉਹ ਮੌਤਾਂ ਸ਼ਾਮਲ ਹਨ ਜੋ ਹਸਪਤਾਲਾਂ ਵਿੱਚ ਹੋਈਆਂ ਜਾਂ ਜਨਤਕ ਕੀਤੀਆਂ ਗਈਆਂ।
ਐਨਸੀਆਰਬੀ ਦੀ ਰਿਪੋਰਟ ਅਨੁਸਾਰ ਦੀ ਮਣਿਏ 2017-2021 ਦੌਰਾਨ ਪੰਜਾਬ ਵਿੱਚ ਨਸ਼ੇ ਕਾਰਨ 272 ਮੌਤਾਂ ਹੋਈਆਂ। 2017 ਵਿੱਚ 71, 2018 ਵਿੱਚ 78, 2019 ਵਿੱਚ 45 ਅਤੇ 2021 ਵਿੱਚ 78 ਲੋਕਾਂ ਦੀ ਮੌਤ ਹੋਈ। 2020 ਵਿੱਚ ਮੌਤਾਂ ਦੀ ਗਿਣਤੀ ਜ਼ੀਰੋ ਦੱਸੀ ਜਾਂਦੀ ਹੈ। 2017 ਤੋਂ 2019 ਤੱਕ ਮਰਨ ਵਾਲਿਆਂ ਵਿੱਚੋਂ, 122 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨ, 59 30-45 ਸਾਲ ਦੀ ਉਮਰ ਦੇ ਸਨ। 45 ਤੋਂ 60 ਦੇ ਵਿਚਕਾਰ 8 ਅਤੇ 60 ਤੋਂ ਉੱਪਰ ਦੇ 2 ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 14 ਤੋਂ 18 ਸਾਲ ਦੀ ਉਮਰ ਦੇ ਤਿੰਨ ਨੌਜਵਾਨ ਸ਼ਾਮਲ ਹਨ।

ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ

Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%

ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
