ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Jalandhar ‘ਚ ਜਾਅਲੀ ਪੁਲਿਸ ਮੁਲਾਜ਼ਮ ਬਣ ਨੌਜਵਾਨ ਨੇ ਕੀਤੇ ਕਾਰੇ, ਸ਼ਰਾਬ ਪੀ ਕੇ ਲੋਕਾਂ ਨਾਲ ਕੀਤੀ ਬਦਤਮੀਜ਼ੀ

ਜਲੰਧਰ ਦੇ ਮਕਦੂਮ ਪੁਰਾ ਇਲਾਕੇ 'ਚ ਇੱਕ ਨਸ਼ੇ ਵਿੱਚ ਧੁੱਤ ਨੌਜਵਾਨ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨਾਲ ਬਦਤਮੀਜ਼ੀ ਕਰਦੇ ਹੋਏ ਨਜ਼ਰ ਆਇਆ। ਜਾਅਲੀ ਪੁਲਿਸ ਵਾਲਾ ਇਸ ਨੌਜਵਾਨ ਨੇ ਲੋਕਾਂ ਨੂੰ ਡਰਾਇਆ ਅਤੇ ਇਸ ਦੇ ਨਾਲ ਇਸ ਨੇ ਇੱਕ ਆਟੋ ਚਾਲਕ ਨਾਲ ਬਦਤਮੀਜ਼ੀ ਵੀ ਕੀਤੀ। ਇਸ ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਨੌਜਵਾਨ ਇੰਨੀ ਦੇਰ ਤੱਕ ਪੁਲਿਸ ਦੀ ਵਰਦੀ ਪਹਿਣ ਘੁੰਮਦਾ ਰਿਹਾ ਪਰ ਕਿਸੇ ਪੁਲਿਸ ਅਧਿਕਾਰੀ ਨੇ ਇਸ ਵੱਲ ਧਿਆਨ ਨਾ ਦਿੱਤਾ।

tv9-punjabi
TV9 Punjabi | Updated On: 15 Nov 2023 08:49 AM

ਪੰਜਾਬ ਵਿੱਚ ਅਕਸਰ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਪੁਲਿਸ ਵਿਭਾਗ ‘ਤੇ ਕਈ ਸਵਾਲ ਖੜ੍ਹੇ ਕਰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ‘ਚ ਦੇਖਣ ਨੂੰ ਮਿਲਿਆ, ਜਿੱਥੇ ਜਾਅਲੀ ਪੁਲਿਸ ਵਾਲਾ ਬਣ ਨਸ਼ੇ ‘ਚ ਧੁੱਤ ਨੌਜਵਾਨ ਨੇ ਲੋਕਾਂ ਨੂੰ ਡਰਾਇਆ ਅਤੇ ਇੱਕ ਆਟੋ ਚਾਲਕ ਨੂੰ ਰੋਕ ਕੇ ਚਲਾਨ ਕੱਟਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਦੇਖ ਕੇ ਆਮ ਨਾਗਰਿਕ ਹੈਰਾਨ ਅਤੇ ਸਹਿਮੇ ਹੋਏ ਹਨ ਅਤੇ ਹੁਣ ਪੁਲਸ ਵਿਭਾਗ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿ ਉਕਤ ਨੌਜਵਾਨ ਨੂੰ ਪੁਲਸ ਦੀ ਵਰਦੀ ਕਿਵੇਂ ਮਿਲੀ।

ਘਟਨਾ ਜਲੰਧਰ ਦੇ ਮਕਦੂਮ ਪੁਰਾ ਇਲਾਕੇ ‘ਦੀ ਹੈ ਅਤੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ‘ਚ ਨਜ਼ਰ ਆ ਰਿਹਾ ਵਿਅਕਤੀ ਪੁਲਸ ਦੀ ਵਰਦੀ ਪਹਿਨ ਕੇ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਰਿਹਾ ਹੈ। ਪੁਲਿਸ ਦੀ ਵਰਦੀ ਪਹਿਨੇ ਇਹ ਸ਼ਰਾਬੀ ਨੌਜਵਾਨ ਆਪਣਾ ਨਾਮ ਵਿਸ਼ਨੂੰ ਪ੍ਰਤਾਪ ਸਿੰਘ ਥਾਪਾ ਦੱਸ ਰਿਹਾ ਹੈ ਅਤੇ ਦੱਸ ਰਿਹਾ ਹੈ ਕਿ ਇਹ ਪੁਲਿਸ ਵਰਦੀ ਸੂਰਜ ਥਾਪਾ ਦੀ ਹੈ ਜੋ ਥਾਣਾ ਨੰਬਰ 13 ਵਿੱਚ ਤਾਇਨਾਤ ਹੈ। ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ ‘ਤੇ ਉਸ ਨੇ ਹੱਥ ਜੋੜ ਕੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ।

ਇਨਪੁਟ: ਦਵਿੰਦਰ ਕੁਮਾਰ

Follow Us
Latest Stories
ਪੰਜਾਬ ਸਰਕਾਰ ਨੇ ਗੰਨੇ ਦਾ ਵਧਾਇਆ ਰੇਟ, ਕਿਸਾਨਾਂ ਨੇ ਫਿਰ ਵੀ ਜਤਾਈ ਨਾਰਾਜ਼ਗੀ
ਪੰਜਾਬ ਸਰਕਾਰ ਨੇ ਗੰਨੇ ਦਾ ਵਧਾਇਆ ਰੇਟ, ਕਿਸਾਨਾਂ ਨੇ ਫਿਰ ਵੀ ਜਤਾਈ ਨਾਰਾਜ਼ਗੀ...
Exit Poll Results 2023: ਰਾਜਸਥਾਨ-ਐਮਪੀ, ਛੱਤੀਸਗੜ੍ਹ-ਤੇਲੰਗਾਨਾ ਅਤੇ ਮਿਜ਼ੋਰਮ, ਵੇਖੋ ਇੱਥੇ ਐਗਜ਼ਿਟ
Exit Poll Results 2023: ਰਾਜਸਥਾਨ-ਐਮਪੀ, ਛੱਤੀਸਗੜ੍ਹ-ਤੇਲੰਗਾਨਾ ਅਤੇ ਮਿਜ਼ੋਰਮ, ਵੇਖੋ ਇੱਥੇ ਐਗਜ਼ਿਟ...
Gurpatwant Pannun ਕਤਲ ਸਾਜ਼ਿਸ਼ ਨੂੰ ਭਾਰਤ ਨਾਲ ਜੋੜਨ 'ਤੇ ਵਿਦੇਸ਼ ਮੰਤਰਾਲੇ ਦਾ ਜਵਾਬ, ਜਾਂਚ ਲਈ ਬਣਾਈ ਕਮੇਟੀ
Gurpatwant Pannun ਕਤਲ ਸਾਜ਼ਿਸ਼ ਨੂੰ ਭਾਰਤ ਨਾਲ ਜੋੜਨ 'ਤੇ ਵਿਦੇਸ਼ ਮੰਤਰਾਲੇ ਦਾ ਜਵਾਬ, ਜਾਂਚ ਲਈ ਬਣਾਈ ਕਮੇਟੀ...
'ਸਾਨੂੰ ਲੱਗਿਆ ਕਿ ਅਸੀਂ ਹੁਣ ਬਾਹਰ ਨਹੀਂ ਨਿਕਲ ਸਕਾਂਗੇ', ਮਜ਼ਦੂਰ ਨੇ ਦੱਸੀ 17 ਦਿਨਾਂ ਦੀ ਸਾਰੀ ਕਹਾਣੀ
'ਸਾਨੂੰ ਲੱਗਿਆ ਕਿ ਅਸੀਂ ਹੁਣ ਬਾਹਰ ਨਹੀਂ ਨਿਕਲ ਸਕਾਂਗੇ', ਮਜ਼ਦੂਰ ਨੇ ਦੱਸੀ 17 ਦਿਨਾਂ ਦੀ ਸਾਰੀ ਕਹਾਣੀ...
Uttarkashi Tunnel: ਵਿਸ਼ਵਾਸ ਸੀ, ਉਹ ਸਹੀ ਸਲਾਮਤ ਬਾਹਰ ਆਉਣਗੇ, ਸੁਰੰਗ 'ਚ ਫਸੇ ਮਜ਼ਦੂਰ ਦੇ ਪਿਤਾ ਦਾ ਬਿਆਨ
Uttarkashi Tunnel: ਵਿਸ਼ਵਾਸ ਸੀ, ਉਹ ਸਹੀ ਸਲਾਮਤ ਬਾਹਰ ਆਉਣਗੇ, ਸੁਰੰਗ 'ਚ ਫਸੇ ਮਜ਼ਦੂਰ ਦੇ ਪਿਤਾ ਦਾ ਬਿਆਨ...
ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਰਾਜਦੂਤ ਨਾਲ ਖਾਲਿਸਤਾਨ ਸਮਰਥਕਾਂ ਨੇ ਕੀਤੀ ਬਦਸਲੂਕੀ
ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਰਾਜਦੂਤ ਨਾਲ ਖਾਲਿਸਤਾਨ ਸਮਰਥਕਾਂ ਨੇ ਕੀਤੀ ਬਦਸਲੂਕੀ...
ਪੁੱਤ ਦੇ ਕਤਲ ਨੂੰ ਡੇਢ ਸਾਲ ਹੋ ਗਿਆ ਪਰ ਹਾਲੇ ਤੱਕ ਨਹੀਂ ਮਿਲਿਆ ਇਨਸਾਫ, ਫੈਂਸ ਨਾਲ ਮਿਲਣ 'ਤੇ ਭਾਵੁਕ ਹੋਏ ਬਲਕੌਰ ਸਿੰਘ
ਪੁੱਤ ਦੇ ਕਤਲ ਨੂੰ ਡੇਢ ਸਾਲ ਹੋ ਗਿਆ ਪਰ ਹਾਲੇ ਤੱਕ ਨਹੀਂ ਮਿਲਿਆ ਇਨਸਾਫ, ਫੈਂਸ ਨਾਲ ਮਿਲਣ 'ਤੇ ਭਾਵੁਕ ਹੋਏ ਬਲਕੌਰ ਸਿੰਘ...
ਲੁਧਿਆਣਾ 'ਚ ਧੁੰਦ ਕਾਰਨ ਆਪਸ 'ਚ ਟਕਰਾਏ 30 ਵਾਹਨ, ਵਾਲ-ਵਾਲ ਬਚੇ ਲੋਕ
ਲੁਧਿਆਣਾ 'ਚ ਧੁੰਦ ਕਾਰਨ ਆਪਸ 'ਚ ਟਕਰਾਏ 30 ਵਾਹਨ, ਵਾਲ-ਵਾਲ ਬਚੇ ਲੋਕ...
Uttarkashi: ਕਦੋਂ ਨਿਕਲਣਗੇ 41 ਮਜ਼ਦੂਰ? ਮੈਡੀਕਲ ਜਾਂਚ ਦੀਆਂ ਤਿਆਰੀਆਂ 'ਤੇ ਡਾਕਟਰ ਨੇ ਦਿੱਤਾ ਇਹ ਜਵਾਬ
Uttarkashi: ਕਦੋਂ ਨਿਕਲਣਗੇ 41 ਮਜ਼ਦੂਰ? ਮੈਡੀਕਲ ਜਾਂਚ ਦੀਆਂ ਤਿਆਰੀਆਂ 'ਤੇ ਡਾਕਟਰ ਨੇ ਦਿੱਤਾ ਇਹ ਜਵਾਬ...
Stories