Qasim Khans Urgent Plea: ਇਮਰਾਨ ਖਾਨ ਦੇ ਪੁੱਤਰ ਕਾਸਿਮ ਦੀ ਸਨਸਨੀਖੇਜ਼ ਪੋਸਟ, “ਮੇਰੇ ਪਿਤਾ ਦੇ ਜ਼ਿੰਦਾ ਹੋਣ ਦਾ ਕੋਈ ਸਬੂਤ ਨਹੀਂ”

| Edited By: Kusum Chopra

Nov 28, 2025 | 12:23 PM IST

ਪਾਕਿਸਤਾਨ ਵਿੱਚ ਕੈਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਬਾਰੇ ਸਥਿਤੀ ਅਜੇ ਵੀ ਅਸਪਸ਼ਟ ਹੈ। ਸ਼ਾਹਬਾਜ਼ ਸਰਕਾਰ ਅਤੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਦੇ ਅਧਿਕਾਰੀ ਦਾਅਵਾ ਕਰਦੇ ਰਹਿੰਦੇ ਹਨ ਕਿ ਇਮਰਾਨ ਪੂਰੀ ਤਰ੍ਹਾਂ ਸਿਹਤਮੰਦ ਹਨ। ਹਾਲਾਂਕਿ, ਇਮਰਾਨ ਖਾਨ ਦਾ ਪਰਿਵਾਰ ਅਤੇ ਉਨ੍ਹਾਂ ਦੀ ਪਾਰਟੀ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ), ਸਰਕਾਰ ਦੇ ਬਿਆਨ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।

Qasim Khans Urgent Plea: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੁੱਤਰ ਕਾਸਿਮ ਖਾਨ ਨੇ ਆਪਣੇ ਪਿਤਾ ਦੀ ਸੁਰੱਖਿਆ ਅਤੇ ਹਾਲਤ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਇੱਕ ਸਨਸਨੀਖੇਜ਼ ਪੋਸਟ ਵਿੱਚ, ਕਾਸਿਮ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਉਨ੍ਹਾਂ ਦੇ ਪਿਤਾ ਜ਼ਿੰਦਾ ਹੋਣ ਦੇ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੂੰ ਛੇ ਹਫ਼ਤਿਆਂ ਤੋਂ ਪੂਰੀ ਤਰ੍ਹਾਂ ਨਾਲ ਆਈਸੋਲੇਟ ਕਰਕੇ ਰੱਖਿਆ ਗਿਆ ਹੈ ਅਤੇ ਪਰਿਵਾਰ ਦਾ ਉਨ੍ਹਾਂ ਨਾਲ ਸੰਪਰਕ ਵੀ ਨਹੀਂ ਹੋ ਸਕਿਆ ਹੈ। ਕਾਸਿਮ ਦੇ ਅਨੁਸਾਰ, ਇਮਰਾਨ ਖਾਨ 845 ਦਿਨਾਂ ਤੋਂ ਵੱਧ ਸਮੇਂ ਤੋਂ ਜੋਲ੍ਹ ਵਿੱਚ ਬੰਦ ਹਨ।