ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
DIG Bhullar Case: ਸੀਬੀਆਈ ਨੂੰ ਮਿਲਿਆ ਵਿਚੋਲੇ ਕ੍ਰਿਸ਼ਨੂੰ ਦਾ ਰਿਮਾਂਡ, ਹੁਣ ਹੋਣਗੇ ਵੱਡੇ ਖੁਲਾਸੇ!

DIG Bhullar Case: ਸੀਬੀਆਈ ਨੂੰ ਮਿਲਿਆ ਵਿਚੋਲੇ ਕ੍ਰਿਸ਼ਨੂੰ ਦਾ ਰਿਮਾਂਡ, ਹੁਣ ਹੋਣਗੇ ਵੱਡੇ ਖੁਲਾਸੇ!

amanpreet-kaur
Amanpreet Kaur | Updated On: 29 Oct 2025 15:33 PM IST

ਚੰਡੀਗੜ੍ਹ ਸੀਬੀਆਈ ਵੱਲੋਂ 16 ਅਕਤੂਬਰ ਨੂੰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸਕ੍ਰੈਪ ਵਪਾਰੀ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਚ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਚ ਰੇਡ ਦੌਰਾਨ ਕਰੀਬ 7.5 ਕਰੋੜ ਕੈਸ਼, ਮਹਿੰਗੀਆਂ ਘੜੀਆਂ, ਇੰਪੋਰਟਡ ਸ਼ਰਾਬ ਤੇ ਲਗਜ਼ਰੀ ਗੱਡੀਆਂ ਮਿਲਿਆ ਸਨ। ਇਸ ਤੋਂ ਇਲਾਵਾ ਸੀਬੀਆਈ ਨੂੰ ਕਈ ਦਸਤਾਵੇਜ਼ ਵੀ ਮਿਲੇ ਸਨ ਤੇ ਵੱਖ-ਵੱਖ ਬੈਂਕਾਂ ਚ ਲਾਕਰਾਂ ਦਾ ਵੀ ਪਤਾ ਚੱਲਿਆ ਸੀ।

ਡੀਆਈਜੀ ਹਰਚਰਨ ਸਿੰਘ ਭੁੱਲਰ ਕੇਸ ਚ ਸੀਬੀਆਈ ਨੇ ਵਿਚੋਲੇ ਕ੍ਰਿਸ਼ਨੂੰ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ ਤੇ ਭੇਜ ਦਿੱਤਾ ਹੈ। ਅੱਜ ਸਵੇਰ ਜੇਲ੍ਹ ਚ ਬੰਦ ਮੁਲਜ਼ਮ ਵਿਚੋਲੇ ਕ੍ਰਿਸ਼ਨੂੰ ਨੂੰ ਚੰਡੀਗੜ੍ਹ ਸੀਬੀਆਈ ਕੋਰਟ ਚ ਪੇਸ਼ ਕੀਤਾ ਗਿਆ। ਇੱਥੇ ਸਰਕਾਰੀ ਵਕੀਲ ਨੇ ਕੋਰਟ ਚ ਕਿਹਾ ਕਿ ਮੁਲਜ਼ਮ ਦੀ ਕੇਸ ਚ ਅਹਿਮ ਭੂਮਿਕਾ ਹੈ। ਸੀਬੀਆਈ ਨੂੰ ਜਾਂਚ ਦੇ ਦੌਰਾਨ ਡਾਇਰੀ ਤੇ ਕਈ ਅਹਿਮ ਸਬੂਤ ਮਿਲੇ ਹਨ।ਸੀਬੀਆਈ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਡਾਟਾ ਮਿਲਿਆ ਹੈ, ਜਿਸ ਨੂੰ ਉਹ ਰਿਕਵਰ ਕਰਨਾ ਚਾਹੁੰਦੀ ਹੈ ਤੇ ਇਸ ਤੋਂ ਇਲਾਵਾ ਚੈਟ ਚ ਵੀ ਕਾਫੀ ਸਬੂਤ ਹੈ। ਵਿਚੋਲੇ ਕ੍ਰਿਸ਼ਨੂੰ ਦੇ ਕਿਸ-ਕਿਸ ਨਾਲ ਸੰਪਰਕ ਸੀ ਤੇ ਹੋਰ ਅਧਿਕਾਰੀ ਵੀ ਇਸ ਚ ਸ਼ਾਮਲ ਹਨ, ਇਹ ਸਭ ਪੁੱਛ-ਗਿੱਛ ਕੀਤੀ ਜਾਵੇਗੀ। ਵੇਖੋ ਵੀਡੀਓ…

Published on: Oct 29, 2025 03:32 PM