7 ਕਰੋੜ ਕੈਸ਼…1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ…

| Edited By: Kusum Chopra

| Oct 17, 2025 | 12:30 PM IST

ਜਾਇਦਾਦਾਂ ਦੇ ਦਸਤਾਵੇਜ਼, ਮਹਿੰਗੀਆਂ ਘੜੀਆਂ ਅਤੇ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ। ਛਾਪੇਮਾਰੀ ਲਗਭਗ 15 ਘੰਟੇ ਚੱਲੀ, ਜਿਸ ਵਿੱਚ ਜ਼ਬਤ ਕੀਤੀ ਗਈ ਨਕਦੀ ਦੀ ਗਿਣਤੀ ਕਰਨ ਲਈ ਬੈਂਕਾਂ ਤੋਂ ਤਿੰਨ ਮਸ਼ੀਨਾਂ ਦੀ ਲੋੜ ਪਈ। ਡੀਆਈਜੀ ਭੁੱਲਰ ਨੂੰ ਇਸ ਤੋਂ ਪਹਿਲਾਂ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਐਚ.ਐਸ. ਭੁੱਲਰ ਦੇ ਚੰਡੀਗੜ੍ਹ ਸਥਿਤ ਘਰਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦੇਰ ਰਾਤ ਛਾਪਾ ਮਾਰਿਆਇਹ ਕਾਰਵਾਈ ਡੀਆਈਜੀ ਭੁੱਲਰ ਦੀ ਰਿਸ਼ਵਤਖੋਰੀ ਰਿਸ਼ਵਤਖੋਰੀ ਦੇ ਆਰੋਪਾਂ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਗਈਛਾਪੇਮਾਰੀ ਦੌਰਾਨ, ਸੀਬੀਆਈ ਨੇ 7 ਕਰੋੜ ਰੁਪਏ ਤੋਂ ਵੱਧ ਨਕਦੀ, ਲਗਭਗ 1.5 ਕਿਲੋ ਸੋਨਾ ਅਤੇ ਚਾਂਦੀ ਦੇ ਗਹਿਣੇ, ਕਈ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼, ਮਹਿੰਗੀਆਂ ਘੜੀਆਂ ਅਤੇ ਵਿਦੇਸ਼ੀ ਸ਼ਰਾਬ ਬਰਾਮਦ ਕੀਤੀਛਾਪੇਮਾਰੀ ਲਗਭਗ 15 ਘੰਟੇ ਚੱਲੀ, ਜਿਸ ਵਿੱਚ ਜ਼ਬਤ ਕੀਤੀ ਗਈ ਨਕਦੀ ਦੀ ਗਿਣਤੀ ਕਰਨ ਲਈ ਬੈਂਕਾਂ ਤੋਂ ਤਿੰਨ ਮਸ਼ੀਨਾਂ ਦੀ ਲੋੜ ਪਈਡੀਆਈਜੀ ਭੁੱਲਰ ਨੂੰ ਇਸ ਤੋਂ ਪਹਿਲਾਂ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀਸੀਬੀਆਈ ਹੁਣ ਐਚਐਸ. ਭੁੱਲਰ ਨੂੰ ਰਿਮਾਂਡਤੇ ਲੈਣ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਆਮਦਨ ਦੇ ਸਰੋਤ ਬਾਰੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਜ਼ੀਰੋ ਟਾਲਰੈਂਸ ਦੱਸਿਆ ਹੈਦੇਖੋ ਵੀਡੀਓ

Published on: Oct 17, 2025 12:25 PM IST