Himani Murder Case: ਹਿਮਾਨੀ ਦਾ Boy Friend ਹੀ ਨਿਕਲਿਆ ਕਾਤਲ, ਕਿਹਾ- ਬਲੈਕਮੇਲ ਤੋਂ ਸੀ ਪਰੇਸ਼ਾਨ

| Edited By: Isha Sharma

Mar 03, 2025 | 5:31 PM

ਹਰਿਆਣਾ ਪੁਲਿਸ ਨੇ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਹਿਮਾਨੀ ਦਾ ਮੋਬਾਈਲ ਫੋਨ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਅੱਜ ਸੋਮਵਾਰ ਨੂੰ ਹਰਿਆਣਾ ਪੁਲਿਸ ਪੂਰੇ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ।

ਹਰਿਆਣਾ ਦੇ ਰੋਹਤਕ ਵਿੱਚ ਕਾਂਗਰਸੀ ਵਰਕਰ ਹਿਮਾਨੀ ਨਰਵਾਲ ਕਤਲ ਕੇਸ ਵਿੱਚ 36 ਘੰਟਿਆਂ ਬਾਅਦ ਪੁਲਿਸ ਨੂੰ ਸਫਲਤਾ ਮਿਲੀ ਹੈ। ਪੁਲਿਸ ਨੇ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਮ੍ਰਿਤਕ ਹਿਮਾਨੀ ਨਰਵਾਲ ਦਾ Boy Friend ਦੱਸਿਆ ਜਾ ਰਿਹਾ ਹੈ। ਜਿਸ ਨੇ ਹਿਮਾਨੀ ਦਾ ਕਤਲ ਉਸਦੇ ਹੀ ਘਰ ਵਿੱਚ ਕਰ ਦਿੱਤਾ। ਕਤਲ ਤੋਂ ਬਾਅਦ, ਮੁਲਜ਼ਮ ਲਾਸ਼ ਨੂੰ ਸੂਟਕੇਸ ਵਿੱਚ ਬੰਦ ਕਰਕੇ ਸਾਂਪਲਾ ਬੱਸ ਸਟੈਂਡ ਤੇ ਸੁੱਟ ਕੇ ਦਿੱਲੀ ਭੱਜ ਗਿਆ ਸੀ। ਹਰਿਆਣਾ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।