ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ

| Edited By: Isha Sharma

| Sep 10, 2024 | 5:11 PM

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ ਕਾਂਗਰਸ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ। 32 ਉਮੀਦਵਾਰਾਂ ਦੀ ਸੂਚੀ ਵਿੱਚ ਕੁਮਾਰੀ ਸ਼ੈਲਜਾ ਦੇ 4 ਸਮਰਥਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਪਾਰਟੀ ਹਾਈਕਮਾਂਡ ਦੇ ਇਸ ਕਦਮ ਤੋਂ ਬਾਅਦ ਕੁਮਾਰੀ ਸ਼ੈਲਜਾ ਦੇ ਹੌਸਲੇ ਬੁਲੰਦ ਹਨ। ਕੁਮਾਰੀ ਸ਼ੈਲਜਾ ਦੇ ਜਿਨ੍ਹਾਂ ਚਾਰ ਸਮਰਥਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ ਕਾਲਕਾ ਤੋਂ ਪ੍ਰਦੀਪ ਚੌਧਰੀ, ਨਰਾਇਣਗੜ੍ਹ ਤੋਂ ਸ਼ੈਲੀ ਚੌਧਰੀ, ਅਸੰਧ ਤੋਂ ਸ਼ਮਸ਼ੇਰ ਸਿੰਘ ਗੋਗੀ ਅਤੇ ਸਢੌਰਾ ਤੋਂ ਰੇਣੂ ਬਾਲਾ ਸ਼ਾਮਲ ਹਨ।

ਹਰਿਆਣਾ ਚ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕਾਂਗਰਸ ਚ ਜੰਗ ਜਾਰੀ ਹੈ। ਪਾਰਟੀ ਨੇਤਾ ਕੁਮਾਰੀ ਸ਼ੈਲਜਾ ਨੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਕੀ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣ ਸਕਦਾ? ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ, ਦਲਿਤ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਸਮੱਸਿਆ ਕੀ ਹੈ। ਦਰਅਸਲ ਕੁਮਾਰੀ ਸ਼ੈਲਜਾ ਤੋਂ ਪੁੱਛਿਆ ਗਿਆ ਸੀ ਕਿ ਸੀਐੱਮ ਭੂਪੇਂਦਰ ਹੁੱਡਾ ਹੋਣਗੇ ਜਾਂ ਦੀਪੇਂਦਰ ਹੁੱਡਾ। ਇਸ ਤੇ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਕੋਈ ਹੋਰ ਨਹੀਂ ਸਗੋਂ ਪਾਰਟੀ ਹਾਈ ਕਮਾਂਡ ਕਰੇਗੀ। ਇੱਕ ਦਲਿਤ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਜੇਕਰ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ ਤਾਂ ਕੀ ਸਮੱਸਿਆ ਹੈ? ਹਰਿਆਣਾ ਕਾਂਗਰਸ ਦੀ ਦਿੱਗਜ ਆਗੂ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਹਰ ਪਾਰਟੀ ਵਿੱਚ ਖਿੱਚੋਤਾਨ ਹੁੰਦੀ ਹੈ। ਪਰ ਟਿਕਟਾਂ ਦੀ ਵੰਡ ਹੋਣ ਤੋਂ ਬਾਅਦ ਹਰ ਕੋਈ ਪਾਰਟੀ ਨੂੰ ਜਿਤਾਉਣ ਵਿੱਚ ਲੱਗ ਪੈਂਦਾ ਹੈ।

Published on: Sep 10, 2024 05:06 PM