Haryana Election: ਲਿਸਟ ਆਉਂਦੇ ਹੀ BJP ‘ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!

| Edited By: Ramandeep Singh

Sep 05, 2024 | 7:29 PM

ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਲਈ ਟਿਕਟਾਂ ਕੱਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਬੀਤੇ ਦਿਨੀਂ 67 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ। ਹਾਲਾਂਕਿ, ਲਿਸਟ ਜਾਰੀ ਕਰਦੇ ਹੀ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਟਿਕਟ ਦੇ ਚਾਹਵਾਨ ਕਈ ਸੀਨੀਅਰ ਆਗੂ ਲਿਸਟ ਜਾਰੀ ਹੋਣ ਤੋਂ ਬਾਅਦ ਨਿਰਾਸ਼ ਨਜ਼ਰ ਆਏ, ਜਿਸ ਤੋਂ ਬਾਅਦ ਪਾਰਟੀ ਤੋਂ ਕਈ ਸੀਨੀਅਰ ਆਗੂਆਂ ਨੇ ਅਸਤੀਫ਼ਾ ਦੇ ਦਿੱਤਾ ਹੈ।

ਹਰਿਆਣਾ ਭਾਜਪਾ ਵਿੱਚ ਬਗਾਵਤ ਦਾ ਦੌਰ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਭਾਜਪਾ ਨੂੰ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਲੱਗੇ ਹਨ। 67 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਕਈ ਵੱਡੇ ਆਗੂ ਅਸਤੀਫ਼ੇ ਦੇ ਚੁੱਕੇ ਹਨ।