ਹਰਿਆਣਾ ‘ਚ ਵੋਟ ਪਾਉਣ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ
ਹਰਿਆਣਾ ਦੇ 20,354,350 ਵੋਟਰ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਵਿੱਚ 10,775,957 ਪੁਰਸ਼ ਵੋਟਰ ਅਤੇ 9,577,926 ਮਹਿਲਾ ਵੋਟਰ ਹਨ। ਹੋਰ ਵੋਟਰਾਂ ਦੀ ਗਿਣਤੀ 467 ਹੈ। ਵੋਟਿੰਗ ਲਈ ਸੂਬੇ ਵਿੱਚ 20,632 ਪੋਲਿੰਗ ਬੂਥ ਬਣਾਏ ਗਏ ਹਨ। ਵੋਟਿੰਗ ਦੌਰਾਨ ਵੋਟਰ ਆਪਣੇ ਨਾਲ ਮੋਬਾਈਲ ਫ਼ੋਨ ਨਹੀਂ ਲੈ ਕੇ ਜਾ ਸਕਣਗੇ।
ਇਸ ਵਾਰ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਵੋਟਿੰਗ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹੈ। ਚੋਣਾਂ ਵਾਲੇ ਦਿਨ ਸੂਬੇ ਭਰ ਦੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਵਿੱਚ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਇੱਕ ਨੇ ਉਤਸ਼ਾਹ ਨਾਲ ਹਿੱਸਾ ਲਿਆ। ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਵੋਟਿੰਗ ਚੱਲ ਰਹੀ ਹੈ। ਅੱਜ ਕੁੱਲ 90 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਹਰਿਆਣਾ ਚੋਣਾਂ ਲਈ ਭਾਜਪਾ ਨੇ 90 ‘ਚੋਂ 89 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਕਾਂਗਰਸ ਨੇ ਵੀ 89 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਸੀਪੀਐਮ ਇੱਕ ਸੀਟ ‘ਤੇ ਚੋਣ ਲੜ ਰਹੀ ਹੈ। ਜੇਜੇਪੀ-ਆਜ਼ਾਦ ਸਮਾਜ ਪਾਰਟੀ ਗਠਜੋੜ 78 ਸੀਟਾਂ ‘ਤੇ ਚੋਣ ਲੜ ਰਿਹਾ ਹੈ। ਇਨ੍ਹਾਂ ‘ਚੋਂ ਜੇਜੇਪੀ ਨੇ 66 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਜਦਕਿ 12 ਸੀਟਾਂ ‘ਏਐੱਸਪੀ’ ਨੂੰ ਦਿੱਤੀਆਂ ਗਈਆਂ ਹਨ। ILND 51 ਸੀਟਾਂ ‘ਤੇ ਚੋਣ ਲੜ ਰਹੀ ਹੈ। ਜਦਕਿ ਇਸ ਨੇ ਆਪਣੀ ਭਾਈਵਾਲ ਬਸਪਾ ਨੂੰ 35 ਸੀਟਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ 88 ਸੀਟਾਂ ‘ਤੇ ਆਪਣੀ ਦਾਅਵੇਦਾਰੀ ਜਤਾਈ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕੁੱਲ 1031 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 101 ਔਰਤਾਂ ਹਨ।